ਬੱਚਿਆਂ ਨੂੰ ਵਰਦੀਆਂ, ਬੂਟ-ਜੁਰਾਬਾਂ ਅਤੇ ਪੜ੍ਹਾਈ ਦੇ ਸਮਾਨ ਨਾਲ ਹੋਰ ਸਾਮਾਨ ਵੀ ਦਿੱਤਾ

ਮਹਿਤਪੁਰ – (ਨੀਰਜ ਵਰਮਾ) ਪਰਵਾਸੀ ਮਜਦੂਰਾਂ ਦੀ ਬਸਤੀ ਵਿਚ ਚਲਦੇ ਆਰ ਜੀ ਸਕੂਲ ਜੋ ਕਿ ਪੁਨਰਜੋਤ ਆਈ ਸੋਸਾਇਟੀ ਮਹਿਤਪੁਰ ਅਤੇ ਸੰਗੋਵਾਲ ਪੰਚਾਇਤ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ ਅਤੇ ਪਿਛਲੇ ਚਾਰ ਪੰਜ ਸਾਲ ਤੋਂ ਪੜ੍ਹਦੇ ਗਰੀਬ ਬੱਚਿਆ ਨੂੰ ਵਰਦੀਆਂ ਬੂਟ ਜੁਰਾਬਾਂ ਅਤੇ ਪੜ੍ਹਾਈ ਦੇ ਸਮਾਨ ਨਾਲ ਹੋਰ ਸਾਮਾਨ ਵੀ ਦਿੱਤਾ ਜਾਂਦਾ ਹੈ। ਇਸ ਦੌਰਾਨ ਐਤਵਾਰ ਨੂੰ ਬੱਚਿਆਂ ਨੂੰ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਵਿਚ ਪੁਨਰਜੋਤ ਮਹਿਤਪੁਰ ਕੋਆਰਡੀਨੇਟਰ ਮਾਸਟਰ ਰਾਕੇਸ਼ ਕੁਮਾਰ, ਡਾਕਟਰ ਗੁਰਪਾਲ ਸਿੰਘ, ਸ. ਭੁਪਿੰਦਰ ਸਿੰਘ, ਪ੍ਰਿੰਸੀਪਲ ਐਚ ਪੀ ਮਾਡਲ ਸਕੂਲ  ਸੰਗੋਵਾਲ, ਮਾਸਟਰ ਜਗਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਨੇ ਸਮੂਲੀਅਤ ਕੀਤੀ।