ਬਸਪਾ ਸਪੋਟਰਸ ਯੂ .ਕੇ . ਵਲੋਂ ਲੰਡਨ ਚ ਸਾਹਿਬ ਕਾਂਸ਼ੀ ਰਾਮ ਜੀ ਦਾ ਪਰਿ-ਨਿੱਬਾਂਣ ਦਿਨ ਮਨਾਇਆ ਗਿਆ

    

ਲੰਡਨ –21 ਅਕਤੂਬਰ ਦਿਨ ਐਤਵਾਰ ਨੂੰ ਬਸਪਾ ਸਪੋਟਰਸ ਯੂ .ਕੇ . ਵਲੋਂ ਲੰਡਨ ਚ ਸਾਹਿਬ ਕਾਂਸ਼ੀ ਰਾਮ ਜੀ ਦਾ ਪਰਿ-ਨਿੱਬਾਂਣ ਦਿਨ ਮਨਾਇਆ ਗਿਆ | ਇਸ ਮੌਕੇ ਤੇ ਇੰਗਲੈਂਡ ਦੇ ਵੱਖ -ਵੱਖ ਕੋਨਿਆਂ ਤੋਂ ਬੱਸਾਂ ਭਰ ਵੱਡੀ ਗਿਣਤੀ ਚ ਲੋਕ ਪਹੁੰਚੇ | ਯੂਰੋਪ ਦੇ ਕਈ ਦੇਸ਼ਾ ਚੋ ਜਿਵੇਂ ਆਸਟਰੀਆ , ਪੁਰਤਗਾਲ , ਇਟਲੀ , ਜਰਮਨ, ਸਪੇਨ ਆਦਿ ਦੇਸ਼ਾ ਤੋਂ ਮਿਸ਼ਨਰੀ ਸਾਥੀ ਸਾਹਿਬ ਕਾਂਸ਼ੀ ਰਾਮ ਜੀ ਨੀ ਸ਼ਰਧਾਂਜਲੀ ਦੇਣ ਪਹੁੰਚੇ | ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਾਡੇ ਸਮਾਜ ਦੀ ਨਿਡਰ ਭੈਣਜੀ ਕਮਲੇਸ਼ ਅਹੀਰ ਜੀ ਕੈਨੇਡਾ ਤੋਂ ਅਤੇ ਉੱਘੇ ਨੌਜਵਾਨ ਮਿਸ਼ਨਰੀ ਸਾਥੀ ਅਮਰ ਦਰੋਚ ਅਮਰੀਕਾ ਤੋਂ ਖਾਸ ਆਪਣੀ ਹਾਜਰੀ ਲਗਾਉਣ ਪਹੁੰਚੇ | ਪ੍ਰੋਗਰਾਮ ਦੌਰਾਨ ਮਿਸ਼ਨਰੀ ਕਲਾਕਾਰਾਂ ਨੇ ਵੀ ਆਪਣੀ ਹਾਜਰੀ ਲਗਾਈ |