ਕੈਪਸ਼ਨ – ਪੰਡੋਰੀ ਨਿੱਝਰਾਂ ਸਕੂਲ ਦੀ ਵਾਲੀਬਾਲ ਟੀਮ ਸਟਾਫ ਨਾਲ। (ਫੋਟੋ ਚੁੰਬਰ)
ਸ਼ਾਮਚੁਰਾਸੀ, 20 ਨਵੰਬਰ (ਚੁੰਬਰ) – ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦੀ ਵਾਲੀਬਾਲ ਟੀਮ ਨੇ ਫਾਈਨਲ ਮੈਚ ਜਿੱਤ ਕੇ ਜ਼ਿਲ੍ਹੇ ਭਰ ਤੇ ਸਕੂਲਾਂ ਵਿਚ ਆਪਣਾ ਕੱਦ ਉੁਚਾ ਕੀਤਾ। ਇਸ ਖੁਸ਼ੀ ਵਿਚ ਵਾਲੀਬਾਲ ਟੀਮ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਅਧਿਆਪਕਾਂ ਮਾ. ਸੁਰਿੰਦਰ ਸਿੰਘ ਬੱਬਰ, ਲੈਕ. ਗੁਰਿੰਦਰ ਸਿੰਘ ਅਤੇ ਮਾ. ਗੁਰਚਰਨ ਸਿੰਘ ਨੂੰ ਸਕੂਲ ਪ੍ਰਿੰਸੀਪਲ ਅਤੇ ਮੈਡਮ ਰਾਜ ਰਾਣੀ ਅਤੇ ਸਕੂਲ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕ. ਸ਼ੁਰੇਸ਼ ਕੁਮਾਰ, ਡੀ ਪੀ ਤਲਿੰਦਰ ਸੰਧੂ, ਵਾਈਸ ਪ੍ਰਿੰ. ਸੁਨੀਲ ਕੁਮਾਰ, ਮਾ. ਅਮਰੀਕ ਸਿੰਘ, ਮਾ. ਕੁਲਦੀਪ ਸਿੰਘ ਤੇ ਮਨਜਿੰਦਰ ਸਿੰਘ ਸੰਘਾ ਵੀ ਹਾਜ਼ਰ ਸਨ।
INDIA ਪੰਡੋਰੀ ਨਿੱਝਰਾਂ ਦੀ ਵਾਲੀਬਾਲ ਟੀਮ ਨੇ ਜ਼ਿਲ੍ਹੇ ’ਚ ਕੀਤਾ ਕੱਦ ਉੁਚਾ