ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ : ਸਾਬੀ ਮੋਗਾ

ਕੈਪਸ਼ਨ = ਟੂਰਨਾਮੈਂਟ ਦਾ ਰਿਬਨ ਕੱਟ ਕੇ ਉਦਘਾਟਨ ਕਰਦੇ ਸਾਬੀ ਮੋਗਾ, ਰਾਜਨ ਮਦਾਨ ਤੇ ਹੋਰ। 

ਜਲੰਧਰ – ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਦਿਮਾਗ ਦੇ ਨਾਲ-ਨਾਲ ਸਰੀਰਕ ਚੁਸਤੀ ਤੇ ਫੁਰਤੀ ਬਰਕਰਾਰ ਰਹਿ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਆਦਮਪੁਰ ਤੋਂ ਉੱਘੇ ਨੌਜਵਾਨ ਆਗੂ ਸਤਨਾਮ ਸਿੰਘ ਸਾਬੀ ਮੋਗਾ ਨੇ ਜੈ ਹੋ ਸਪੋਰਟਸ ਐਂਡ ਯੂਥ ਕਲੱਬ ਖੁਰਲਾ ਕਿੰਗਰਾ ਜਲੰਧਰ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਬਲਾਕ ਪੱਧਰੀ 3 ਦਿਨਾਂ ਇੰਟਰ ਸਪੋਰਟਸ ਯੂਥ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਕੀਤਾ। ਜਿਸ ਵਿਚ ਫੁਟਬਾਲ ਅੰਡਰ 14,16 ਅਤੇ 19 ਵਿੱਚ ਖੁਰਲਾ ਕਿੰਗਰਾ 2-0, ਧੀਨਾ 2-1, ਫੋਲੜੀਵਾਲ 4-0, ਨੰਗਲ ਖਰਾਰ ਖਾਂ 3-1, ਦੇ ਫਰਕ ਨਾਲ ਜੇਤੂ ਰਹੇ।

ਸਾਬੀ ਮੋਗਾ ਨੇ ਕਿਹਾ ਕਿ ਸਮਾਜ ਵਿਚ ਨਸ਼ੇ ਜਿਹੀਆਂ ਪਣਪ ਰਹੀਆਂ ਭੈੜੀਆਂ ਅਲਾਮਤਾਂ ਤੋਂ ਗੁਰੇਜ਼ ਕਰਦੇ ਹੋਏ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਵਿਸ਼ਾਲ ਦਾਦਰਾ ਵੱਲੋਂ ਟੂਰਨਾਮੈਂਟ ਵਿਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਨ ਮਦਾਨ ਭੋਗਪੁਰ, ਗੋਪੀ ਭੋਗਪੁਰ, ਡਾ. ਸਤਪਾਲ ਦਾਦਰਾ, ਪਰਸ਼ੋਤਮ ਲਾਲ ਦਾਦਰਾ, ਪ੍ਰਧਾਨ ਵਿਸ਼ਾਲ ਦਾਦਰਾ, ਸਪੋਰਟਸ ਇੰਚਾਰਜ  ਮੁਕੇਸ਼ ਰੱਤੂ, ਸੰਦੀਪ, ਦਲਜੀਤ, ਯੁਵਰਾਜ ਦਾਦਰਾ, ਬਿਲਪੀ, ਵਿਸ਼ਾਲ, ਕਮਲ ਰੱਤੂ,  ਪਿਆਰਾ ਲਾਲ, ਡਾ ਕਮਲ ਰਾਜਾ, ਜਗਦੀਸ਼ ਕੈਲੇ, ਸੋਹਣ ਲਾਲ, ਪਰਦੀਪ ਦਾਦਰਾ, ਵਰਿੰਦਰ ਟੋਨੀ, ਬੀਰ ਚੰਦ, ਵੰਦਨਾ ਦਾਦਰਾ, ਤੀਰਥ ਤੇ ਹੋਰ ਹਾਜ਼ਰ ਸਨ।