ਪੁਲ ’ਤੇ ਸੁੱਤੇ ਮਜ਼ਦੂਰਾਂ ਉਪਰ ਕਾਰ ਚੜ੍ਹੀ, ਪੰਜ ਹਲਾਕ

ਹਿਸਾਰ ਦੇ ਪੁਲ ਦੀ ਮੁੰਰਮਤ ਦੌਰਾਨ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ਉਪਰ ਕਾਰ ਚੜ੍ਹ ਜਾਣ ਕਰਕੇ 5 ਮਜ਼ਦੂਰ ਹਲਾਕ ਅਤੇ 6 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 4 ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਜਿੰਦਲ ਪੁਲ ਦੇ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਆਈ-20 ਨੇ ਦਰੜਿਆ। ਪੁਲ ’ਤੇ ਹਾਦਸੇ ਦੌਰਾਨ ਇਕ ਹੋਰ ਕਾਰ ਪੁਲ ਤੋਂ ਹੇਠਾਂ ਕਰੀਬ 70 ਫੁੱਟ ਤਕ ਜਾ ਡਿੱਗੀ। ਲੰਬੇ ਪੁਲ ’ਤੇ ਲੁੱਕ ਤੇ ਰੇਤ ਦੇ ਮਿਸ਼ਰਣ ਦੀ ਲੇਅਰ ਪਾਈ ਜਾ ਰਹੀ ਸੀ ਅਤੇ ਮਜ਼ਦੂਰ ਸਵੇਰੇ ਚਾਰ ਵਜੇ ਭੱਠੀਆਂ ਵਿੱਚ ਅੱਗ ਮਚਾਉਣ ਲਈ ਤੇਲ ਦੇ ਡਰੰਮ ਲੈ ਕੇ ਆਏ ਸਨ। ਹਿਸਾਰ ਤੋਂ ਦਿੱਲੀ ਜਾ ਰਹੀ ਕਾਰ ਦੇ ਅੱਗੇ ਲੁੱਕ ਦੇ ਡਰੰਮ ਤੇ ਮਸ਼ੀਨ ਆ ਗਏ ਜਿਸ ਕਾਰਨ ਕਾਰ ਬੇਕਾਬੂ ੋ ਕੇ ਫੁੱਟਪਾਥ ’ਤੇ ਸੁੱਤੇ ਪਏ ਮਜ਼ਦੂਰਾਂ ਨੂੰ ਦਰੜਦੀ ਹੋਈ ਅੱਗੇ ਜਾ ਰਹੀ ਕਾਰ ਨਾਲ ਜਾ ਟਕਰਾਈ। ਹਾਦਸੇ ਮਗਰੋਂ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਫ਼ਰਾਰ ਹੋ ਗਏ।