ਪਿੰਡ ਬੌਡੇ ਵਿਚ ਸਪਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਹਰਜੰਟ ਸਿੰਘ ਬੌਡੇ ਨੇ ਦੱਸਿਆ ਕਿ ਜਗਰੂਪ ਸਿੰਘ, ਚੇਅਰਮੈਨ ਗੁਰਬਖਸ਼ ਸਿੰਘ, ਚੇਅਰਮੈਨ ਜੁਗਿੰਦਰ ਸਿੰਘ, ਕਰਮਜੀਤ ਸਿੰਘ ਕੰਮਾ, ਬੂਟਾ ਸਿੰਘ ਸਮੇਤ ਪਿੰਡ ਦੇ ਪਤਵੰਤਿਆਂ ਨੇ ਫ਼ੈਸਲਾ ਕਰਕੇ ਸਪਨਦੀਪ ਕੌਰ ਪਤਨੀ ਜਸਵਿੰਦਰ ਕੌਰ ਨੂੰ ਸਰਪੰਚ, ਅਮਰਜੀਤ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ ਫ਼ੌਜੀ, ਬਲਜੀਤ ਕੌਰ, ਬਲਬੀਰ ਕੌਰ, ਗੁਰਜੀਤ ਕੌਰ, ਰਣਜੀਤ ਕੌਰ, ਪਰਮਿੰਦਰ ਸਿੰਘ ਤੇ ਰਣਧੀਰ ਸਿੰਘ ਪੰਚ ਚੁਣੇ ਗਏ। ਇਸ ਮੌਕੇ ਹਰਜੰਟ ਸਿੰਘ ਬੌਡੇ, ਗੁਰਮੇਲ ਸਿੰਘ, ਮੇਲਾ ਸਿੰਘ, ਹਰਪਿੰਦਰ ਰੈਂਪੀ, ਸੁਖਮੰਦਰ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਗੁਰਜਿੰਦਰ ਪਾਲ ਸਿੰ ਤੇ ਮੁਕੰਦ ਸਿੰਘ ਮੌਜੂਦ ਸਨ।
INDIA ਪਿੰਡ ਬੌਡੇ ਵਿਚ ਸਰਬਸੰਮਤੀ ਨਾਲ ਸਰਪੰਚ ਚੁਣੀ ਸਪਨਦੀਪ