ਇਥੋਂ ਨੇੜਲੇ ਪਿੰਡ ਖੱਸਣ ਵਿੱਚ ਕਪੂਰਥਲਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬਰਾਂਚ ’ਚੋਂ ਲੰਘੀ ਰਾਤ ਨੂੰ ਚੋਰਾਂ ਨੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕੈਸ਼ ਵਾਲੀ ਸੇਫ ਦੇ ਲਾਕ ਨਾ ਟੁੱਟਣ ਕਾਰਨ ਚੋਰ ਕਾਮਯਾਬ ਨਾ ਹੋ ਸਕੇ। ਉਹ ਬੈਂਕ ਵਿੱਚੋਂ ਬੰਦੂਕ ਤੇ ਛੇ ਰੌਂਦ ਲੈ ਗਏ। ਇਸ ਦੇ ਨਾਲ ਚੋਰਾਂ ਨੇ ਬੈਂਕ ਨਾਲ ਲੱਗਦੇ ਦੋ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਬੈਂਕ ਮੈਨੇਜਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਦੇ ਸਕਿਉਰਿਟੀ ਗਾਰਡ ਜਗਤਾਰ ਸਿੰਘ ਵਾਸੀ ਇਬਰਾਹੀਮਵਾਲ ਨੇ ਟੈਲੀਫੋਨ ’ਤੇ ਸੂਚਨਾ ਦਿੱਤੀ ਕਿ ਬ੍ਰਾਂਚ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹਨ ਤੇ ਅੰਦਰ ਫਰੋਲਾ ਫਰੋਲੀ ਕੀਤੀ ਗਈ ਹੈ। ਜਦੋਂ ਬ੍ਰਾਂਚ ਆ ਕੇ ਵੇਖਿਆ ਕਿ ਚੋਰਾਂ ਵੱਲੋਂ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸੇਫ ਦੇ ਲਾਕ ਨਾ ਟੁੱਟਣ ਕਾਰਨ ਉਥੇ 7 ਲੱਖ 84 ਹਜ਼ਾਰ ਰੁਪਏ ਦੇ ਕਰੀਬ ਕੈਸ਼ ਚੋਰ ਲੁੱਟ ਨਾ ਸਕੇ। ਬੈਂਕ ਮੈਨੇਜਰ ਨੇ ਕਿਹਾ ਕਿ ਚੋਰ ਬੈਂਕ ਦੀ ਅਲਮਾਰੀ ਤੋੜ ਕੇ ਬੰਦੂਕ ਤੇ 6 ਰੌਂਦ ਆਪਣੇ ਨਾਲ ਲੈ ਗਏ। ਥਾਣਾ ਭੁਲੱਥ ਦੇ ਮੁਖੀ ਅਮਰ ਨਾਥ ਅਨੁਸਾਰ 457/380 ਆਈਪੀਸੀ ਤੇ 25/27/54/59 ਆਰਮਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਭੁਲੱਥ ਪੁਲੀਸ ਵੱਲੋਂ ਲੁੱਟੀ ਗਈ ਬੰਦੂਕ ਤੇ ਕਾਰਤੂਸ ਬਰਾਮਦ ਕਰ ਲਏ ਹਨ ਤੇ ਮੁਲਜ਼ਮਾਂ ਵਿਚੋਂ ਇਕ ਪਿੰਡ ਖੱਸਣ ਦਾ ਵਾਸੀ ਹੈ, ਜਿਸ ਨੇ ਆਤਮ ਸਮਰਪਣ ਕਰਨਾ ਸੀ ਪਰ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਨਹੀਂ ਹੋ ਸਕਿਆ।
INDIA ਪਿੰਡ ਖੱਸਣ ’ਚ ਕੋਆਪ੍ਰੇਟਿਵ ਬੈਂਕ ਵਿੱਚ ਚੋਰੀ ਦੀ ਕੋਸ਼ਿਸ਼