ਨੰਬਰਦਾਰ ਯੂਨੀਅਨ ਦੇ ਵਿਹੜੇ ਜਗਬੀਰ ਸਿੰਘ ਬਰਾੜ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਅਸ਼ੋਕ ਸੰਧੂ ਨੰਬਰਦਾਰ

*ਗਣਤੰਤਰ ਦਿਵਸ ਮੌਕੇ ਸਰਪੰਚ ਬਣੇ ਨੰਬਰਦਾਰਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ*
 ਨੂਰਮਹਿਲ – (ਹਰਜਿੰਦਰ ਛਾਬੜਾ) ਰਦਾਰ ਯੂਨੀਅਨ ਜ਼ਿਲਾ ਜਲੰਧਰ ਦੀ ਵਿਸ਼ੇਸ਼ ਮੀਟਿੰਗ ਆਜ਼ਾਦੀ ਮਨਾਉਣ ਸੰਬੰਧੀ ਜ਼ਿਲਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ। ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਵੀ ਨੰਬਰਦਾਰ ਯੂਨੀਅਨ ਦੇ ਵਿਹੜੇ ਵਿੱਚ ਦੇਸ਼ ਦਾ ਗੌਰਵ ਦੇਸ਼ ਦਾ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਾਬਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਨਕੋਦਰ ਆਪਣੇ ਕਰ ਕਮਲਾਂ ਨਾਲ ਕਰਨਗੇ। 
ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਦੌਰਾਨ ਬਹੁਤ ਸਾਰੇ ਨੰਬਰਦਾਰ ਸਾਹਿਬਾਨਾਂ ਨੇ ਚੋਣਾਂ ਜਿੱਤ ਕੇ ਨੰਬਰਦਾਰ ਯੂਨੀਅਨ 643 ਦਾ ਨਾਮ ਬਹੁਤ ਉੱਚਾ ਕੀਤਾ ਹੈ, ਨੰਬਰਦਾਰ ਪੰਚ ਵੀ ਬਣੇ ਅਤੇ ਸਰਪੰਚ ਵੀ ਅਤੇ ਇਸ ਗਣਤੰਤਰ ਦਿਵਸ ਮੌਕੇ ਨੰਬਰਦਾਰ ਯੂਨੀਅਨ ਵੱਲੋਂ ਸਰਪੰਚ ਬਣੇ ਨੰਬਰਦਾਰ ਸਾਹਿਬਾਨਾਂ ਦਾ ਵਿਸ਼ੇਸ਼ ਤੌਰ ਤੇ ਮਾਣ-ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਗਣਤੰਤਰ ਦਿਵਸ ਮਨਾਉਣ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸ਼ੁਭ ਦਿਹਾੜੇ ਮੌਕੇ ਨੂਰਮਹਿਲ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਥਾਣਾ ਮੁਖੀ ਸ. ਸਕੰਦਰ ਸਿੰਘ ਵਿਰਕ ਦੀ ਦੇਖ-ਰੇਖ ਅਧੀਨ ਉਚੇਚੇ ਤੌਰ ਸਲਾਮੀ ਦੇਣ ਦਾ ਫਰਜ਼ ਨਿਭਾਇਆ ਜਾਵੇਗਾ।
ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਵੱਲੋਂ ਇਲਾਕੇ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ 26 ਜਨਵਰੀ ਦਿਨ ਸ਼ਨੀਵਾਰ ਨੂੰ ਠੀਕ 9 ਵਜੇ ਅਤੇ ਇਲਾਕੇ ਦੇ ਸਮੂਹ ਦੇਸ਼ ਪ੍ਰੇਮੀਆਂ ਨੂੰ 9:15 ਵਜੇ ਨੰਬਰਦਾਰ ਯੂਨੀਅਨ ਦੇ ਹੈਡ ਆਫ਼ਿਸ , ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂਕਿ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਠੀਕ ਸਮੇਂ ਤੇ ਨਿਭਾਈ ਜਾ ਸਕੇ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਸਮੂਹ ਦੇਸ਼ ਪ੍ਰੇਮੀਆਂ ਲਈ ਚਾਹ ਪਾਣੀ ਦੀ ਸੇਵਾ ਨਿਭਾਈ ਜਾਵੇਗੀ।