ਨੋਟਬੰਦੀ ਦਾ ਦੂਜਾ ਸਾਲ ਪੂਰਾ ਹੋਣ ’ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਜਾਇਜ਼ਾ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਮੇਂ ਦੇ ਨਾਲ ਇਸ ਦੇ ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ ਅਤੇ ਅਰਥਚਾਰੇ ਨੂੰ ਹੋ ਰਿਹਾ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕਿਵੇਂ ‘ਆਰਥਿਕ ਜੋਖ਼ਮ’ ਕੌਮ ਲਈ ਨਾਸੂਰ ਬਣ ਸਕਦਾ ਹੈ। ਸੀਨੀਅਰ ਕਾਂਗਰਸ ਆਗੂ ਨੇ ਸਰਕਾਰ ਨੂੰ ਕਿਹਾ ਕਿ ਉਹ ਅਜਿਹੇ ਹੋਰ ਕਦਮ ਨਾ ਚੁੱਕੇ ਜਿਸ ਨਾਲ ਅਰਥਚਾਰੇ ’ਚ ਦੁਚਿੱਤੀ ਦਾ ਮਾਹੌਲ ਪੈਦਾ ਹੋਵੇ। ਨੋਟਬੰਦੀ ਨੂੰ ‘ਅਸਫ਼ਲ’ ਅਤੇ ‘ਬਿਨਾਂ ਵਿਚਾਰੇ’ ਲਾਗੂ ਕੀਤੀ ਨੀਤੀ ਕਰਾਰ ਦਿੰਦਿਆਂ ਮਨਮੋਹਨ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਕਿ ਭਾਰਤੀ ਅਰਥਚਾਰੇ ਅਤੇ ਸਮਾਜ ਨੂੰ ਇਸ ਨਾਲ ਹੋਇਆ ਨੁਕਸਾਨ ਜੱਗ ਜ਼ਾਹਿਰ ਹੈ। ਉਨ੍ਹਾਂ ਕਿਹਾ, ‘‘ਨੋਟਬੰਦੀ ਦਾ ਅਸਰ ਹਰ ਇਕ ਵਿਅਕਤੀ ’ਤੇ ਹੋਇਆ ਭਾਵੇਂ ਉਹ ਕਿਸੇ ਵੀ ਉਮਰ, ਲਿੰਗ, ਧਰਮ, ਜਾਤ ਜਾਂ ਕੰਮ-ਧੰਦੇ ਨਾਲ ਜੁੜਿਆ ਹੋਵੇ।’’ ‘ਮੰਨਿਆ ਜਾਂਦਾ ਹੈ ਕਿ ਸਮੇਂ ਨਾਲ ਹਰ ਜ਼ਖ਼ਮ ਭਰ ਜਾਂਦਾ ਹੈ ਪਰ ਬਦਕਿਸਮਤੀ ਨਾਲ ਨੋਟਬੰਦੀ ਦੇ ਨੁਕਸਾਨ ਸਮੇਂ ਦੇ ਨਾਲ ਹੋਰ ਹੋਰ ਸਪੱਸ਼ਟ ਨਜ਼ਰ ਆਉਣ ਲੱਗ ਪਏ ਹਨ।’ ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨ ਕਾਰੋਬਾਰੀ ਨੋਟਬੰਦੀ ਦੇ ਝਟਕੇ ਤੋਂ ਅਜੇ ਤਕ ਸੰਭਲ ਨਹੀਂ ਸਕੇ ਹਨ। ਇਸ ਨਾਲ ਰੁਜ਼ਗਾਰ ’ਤੇ ਵੀ ਸਿੱਧਾ ਅਸਰ ਪਿਆ ਹੈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਨੋਟਬੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਟ-ਬੂਟ ਵਾਲੇ ਦੋਸਤਾਂ ਦੇ ਕਾਲੇ ਧਨ ਨੂੰ ਸਫ਼ੈਦ ’ਚ ਬਦਲਣ ਦੀ ‘ਡੂੰਘੀ ਸਾਜ਼ਿਸ਼’ ਅਤੇ ‘ਚਲਾਕੀ ਵਾਲੀ ਯੋਜਨਾ’ ਸੀ। ਉਨ੍ਹਾਂ ਕਿਹਾ ਕਿ ਇਹ ਘੁਟਾਲੇ ਤੋਂ ਵਧ ਕੁਝ ਵੀ ਨਹੀਂ ਸੀ। ਇਸ ਦੌਰਾਨ ਕਾਂਗਰਸ ਨੇ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ‘ਸਭ ਤੋਂ ਵੱਡਾ ਘੁਟਾਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਮੁਲਕ ਭਰ ’ਚ ਪ੍ਰਦਰਸ਼ਨ ਕੀਤੇ ਜਾਣਗੇ। ਕਾਂਗਰਸ ਤਰਜਮਾਨ ਆਨੰਦ ਸ਼ਰਮਾ ਨੇ ਕਿਹਾ ਕਿ ਨੋਟਬੰਦੀ ਕਰਕੇ ਐਨਪੀਏਜ਼ ’ਚ ਵਾਧਾ ਹੋ ਗਿਆ ਅਤੇ ਬੈਂਕਿੰਗ ਪ੍ਰਣਾਲੀ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ‘ਬਰਬਾਦੀ ਵਾਲੇ ਫ਼ੈਸਲੇ’ ਲਈ ਲੋਕ ਪ੍ਰਧਾਨ ਮੰਤਰੀ ਨੂੰ ਸਜ਼ਾ ਦੇਣਗੇ। ਉਧਰ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨੋਟਬੰਦੀ ਨਾਲ ਕਾਲੇ ਧਨ, ਭ੍ਰਿਸ਼ਟਾਚਾਰ ਅਤੇ ਅਤਿਵਾਦ ਦਾ ਕੋਈ ਖ਼ਾਤਮਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਉਕਤ ਰਾਗ ਅਲਾਪਦੇ ਸਨ ਪਰ ਹੁਣ ਸਾਰੇ ਨੋਟਬੰਦੀ ਦੇ ਦੋ ਸਾਲ ਬੀਤਣ ਮਗਰੋਂ ਇਨ੍ਹਾਂ ਮੁੱਦਿਆਂ ਨੂੰ
INDIA ਨੋਟਬੰਦੀ ਦੇ ਜ਼ਖ਼ਮ ਹੋਰ ਡੂੰਘੇ ਹੋਏ: ਮਨਮੋਹਨ ਸਿੰਘ