ਨੂਰਮਹਿਲ ਵਿਖੇ ਵੱਖ – ਵੱਖ ਸੰਸਥਾਵਾਂ  ਵੱਲੋ ਗਣਤੰਤਰਤਾ ਦਿਵਸ ਬੜੀ ਧੂਮ ਨਾਲ ਮਨਾਇਆ ਜਾਵੇਗਾ

ਝੰਡਾ ਲਹਿਰਾਉਣ ਦੀ ਰਸਮ – ਵਡਾਲਾ ਐਮ ਐਲ ਏ ਨਕੋਦਰ ਕਰਨਗੇ :- ਓਮ ਪ੍ਕਾਸ ਕੁੰਦੀ
ਨੂਰਮਹਿਲ – ( ਹਰਜਿੰਦਰ ਛਾਬੜਾ ) ਨਗਰ ਕੌਸਲ ਨੂਰਮਹਿਲ ਸਮੂਹ ਆਰੀਆ ਵਿਦਿਅਕ ਸੰਸਥਾਵਾਂ ਨੂਰਮਹਿਲ ਲਾਇਨਜ਼ ਕਲੱਬ ਨੂਰਮਹਿਲ ਸਿੱਟੀ ਵੱਲੋ ਦੋਅਬਾ ਆਰੀਆ ਸੀਨੀਅਰ ਸਕੈਡਰੀ ਸਕੂਲ ਦੀ ਗਰਾਉਡ ਵਿਖੇ 26 ਜਨਵਰੀ 2019 ਦਿਨ ਸਨੀਵਾਰ ਨੂੰ ਗਣਤੰਤਰਤਾ ਦਿਵਸ ਸਮਾਰੋਹ ਤੇ ਸਮਾਗਮ ਦੀ ਪ੍ਧਾਨਗੀ ਜਗਤਮੋਹਣ ਸ਼ਰਮਾਂ ਪ੍ਧਾਨ ਨਗਰ ਕੌਸਲਰ , ਝੰਡਾ ਲਹਿਰਾਉਣ ਦੀ ਰਸਮ ਸ. ਗੁਰਪ੍ਤਾਪ ਸਿੰਘ ਵਡਾਲਾ ਐਮ ਐਲ ਏ ਨਕੋਦਰ , ਵਿਸ਼ੇਸ਼ ਮਹਿਮਾਨ ਸ. ਜਗਬੀਰ ਸਿੰਘ ਬਰਾੜ ਸਾਬਕਾ ਐਮ ਐਲ ਏ , ਸ. ਅਮਰਜੀਤ ਸਿੰਘ ਸਮਰਾ ਚੈਅਰਮੈਨ ਮਾਰਕਫੈਡ ਪੰਜਾਬ ਕਰਨਗੇ। ਉਸ ਉਪਰੰਤ ਸਮਾ ਰੌਸ਼ਨ ਦਿਦਿਅਾ ਜਯੋਤੀ ਜਾਗਰਤੀ ਸੰਸਥਾਨ ਨੂਰਮਹਿਲ , ਸ. ਜਰਨੈਲ ਸਿੰਘ ਬਾਸੀ , ਸੀ੍ ਨੱਥੂ ਰਾਮ ਸ਼ਰਮਾਂ , ਸੀ੍ ਓਮ ਪ੍ਕਾਸ ਸਹੋਤਾ ਸਾਬਕਾ ਕੌਸਲਰ , ਸ. ਰਘਬੀਰ ਸਿੰਘ ਚੀਮਾਂ , ਸ.ਵਿਜੈ ਕੁਮਾਰ ਭੱਚੂ , ਸ. ਹਰਭਜਨ ਸਿੰਘ ਖਾਲਸਾ ਕਰਨਗੇ। ਇਸ ਦੀ ਜਾਣਕਾਰੀ ਸੀ੍ ਓਮ ਪ੍ਕਾਸ ਕੁੰਦੀ ਚੇਅਰਮੈਨ ਆਰੀਆ ਵਿਦਿਅਕ ਸੰਸਥਾਵਾਂ ਨੂਰਮਹਿਲ ਨੇ ਦਿਤੀ ।