ਨੂਰਮਹਿਲ ਡਾਕਖਾਨੇ ਪੋਸਟ ਮਾਸਟਰ ਨਿਯੁਕਤ ਕਰੇ ਪ੍ਰਸ਼ਾਸਨ – ਅਸ਼ੋਕ ਸੰਧੂ ਨੰਬਰਦਾਰ

*ਫੋਟੋ :– ਡਾਕਘਰ ਦੇ ਬਾਹਰ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ, ਪ੍ਰੈਸ ਸਕੱਤਰ ਸ਼ਿੰਗਾਰਾ ਸਿੰਘ, ਦਿਨਕਰ ਸੰਧੂ ਅਤੇ ਹੋਰ ਪਤਵੰਤੇ।*
*ਜਲਦੀ ਨਿਯੁਕਤੀ ਨਾ ਹੋਣ ਤੇ ਹੋਵੇਗਾ ਸੰਘਰਸ਼ – ਨੰਬਰਦਾਰ ਯੂਨੀਅਨ*
  ਨੂਰਮਹਿਲ – (ਹਰਜਿੰਦਰ ਛਾਬੜਾ) ਨੂਰਮਹਿਲ ਸ਼ਹਿਰ ਅਲੱਗ ਅਲੱਗ ਸਮੱਸਿਆਵਾਂ ਨਾਲ ਜੂਝ ਰਿਹਾ ਹੈ , ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨੂਰਮਹਿਲ ਸ਼ਹਿਰ ਹੁਣ ਇੱਕ ਲਾਵਾਰਿਸ ਸ਼ਹਿਰ ਦੀ ਸੂਚੀ ਵਿੱਚ ਹੈ। ਇਹ ਸ਼ਬਦ ਨੰਬਰਦਾਰ ਯੂਨੀਅਨ ਵੱਲੋਂ ਡਾਕਘਰ ਵਿੱਚ ਕੀਤੀ ਜਾਂਚ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਹੇ ਜਦੋਂ ਉਹਨਾਂ ਅਤੇ ਉਹਨਾਂ ਦੇ ਸਾਥੀ ਨੰਬਰਦਾਰ ਸਾਹਿਬਾਨਾਂ ਨੇ ਖੁਦ ਜਾਕੇ ਦੇਖਿਆ ਕਿ ਡਾਕਘਰ ਵਿੱਚ ਸਤੰਬਰ 2018 ਤੋਂ ਕੋਈ ਪੋਸਟ ਮਾਸਟਰ ਨਹੀਂ ਹੈ ਜਿਸ ਕਾਰਣ ਸਿਰਫ ਨੂਰਮਹਿਲ ਦੇ ਲੋਕ ਹੀ ਨਹੀਂ ਬਲਕਿ ਇਲਾਕੇ ਭਰ ਦੇ ਨਿਵਾਸੀ ਡਾਢੇ ਔਖੇ ਹਨ। ਲੋਕਾਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਯੂਨੀਅਨ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਪੋਸਟ ਮਾਸਟਰ ਨਿਯੁਕਤ ਕੀਤਾ ਜਾਵੇ ਨਹੀਂ ਤਾਂ ਨੰਬਰਦਾਰ ਯੂਨੀਅਨ ਸਖ਼ਤ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਗੌਰਤਲਬ ਹੈ ਕਿ ਨਗਰ ਕੌਂਸਲ ਨੂਰਮਹਿਲ ਦੀ ਬਗਲ ਵਿੱਚ ਡਾਕਘਰ ਹੈ ਪਰ ਕਿਸੇ ਨੇ ਧਿਆਨ ਦੇਣ ਦੀ ਖੇਚਲ ਤੱਕ ਨਹੀਂ ਕੀਤੀ ਜਦਕਿ ਲੋਕ ਨਿੱਤ ਸ਼ਿਕਾਇਤਾਂ ਕਰਦੇ ਹਨ।
                       ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਪ੍ਰੈਸ ਸਕੱਤਰ ਸ਼ਿੰਗਾਰਾ ਸਿੰਘ ਸਮਰਾਏ, ਬੀਬੀ ਬਲਵਿੰਦਰ ਕੌਰ ਨੰਬਰਦਾਰ ਚੱਕ ਸਾਹਬੂ, ਪੀ.ਆਰ. ਓ ਜਗਨ ਨਾਥ ਨੂਰਮਹਿਲ, ਦੇਸ ਰਾਜ ਸਰਪੰਚ ਪੁਆਦੜਾ, ਨੰਬਰਦਾਰ ਤੇਜਾ ਸਿੰਘ ਬਿਲਗਾ, ਹਰਪਾਲ ਸਿੰਘ ਪੁਆਦੜਾ, ਮਹਿੰਦਰ ਸਿੰਘ ਨੱਤ, ਛਿੰਦਰ ਪਾਲ ਪੰਚ ਪੁਆਦੜਾ, ਮਹਿੰਗਾ ਰਾਮ ਫਤਿਹਪੁਰ, ਮੋਹਣ ਸਿੰਘ ਨਾਹਲ, ਚਰਨਜੀਤ ਸਿੰਘ ਕੰਗਣੀਵਾਲ, ਸੰਤੋਖ ਸਿੰਘ ਬਿਲਗਾ, ਮਹਿੰਦਰ ਸਿੰਘ ਨਾਹਲ, ਚੂਹੜ ਸਿੰਘ ਭਾਰਦਵਾਜੀਆਂ, ਤਰਸੇਮ ਸਿੰਘ ਨਾਹਲ, ਪਰਮਿੰਦਰ ਕੁਮਾਰ ਗੁਮਟਾਲਾ, ਦਿਨਕਰ ਸੰਧੂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਿਰ ਸਨ।