ਡਾ. ਅੰਬੇਡਕਰ ਨੋਜਵਾਨ ਸਭਾ ਪਿੰਡ ਭੰਡਾਲ ਬੂਟਾ – ਭੰਡਾਲ  ਹਿੰਮਤ ਵੱਲੋ  24 ਫਰਵਰੀ ਨੂੰ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕੱਢਿਆ ਜਾਵੇਗਾ।

ਪੰਜਾਬ ਦਾ ਇੰਟਰਨੈਸ਼ਨਲ ਗਾਇਕ ਦੀਪਕ ਹੰਸ 25 ਫਰਵਰੀ ਰਾਤ 9:00 ਵਜ਼ੇ ਆਪਣਾ ਧਾਰਮਿਕ ਪੋ੍ਗਰਾਮ ਪੇਸ਼ ਕਰੇਗਾ।
ਨੂਰਮਹਿਲ -(ਹਰਜਿੰਦਰ ਛਾਬੜਾ) ਡਾ.ਅੰਬੇਡਕਰ ਨੋਜਵਾਨ ਸਭਾਂ ਪਿੰਡ ਭੰਡਾਲ ਹਿੰਮਤ – ਭੰਡਾਲ ਬੂਟਾ ਵੱਲੋ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ 23 ਫਰਵਰੀ ਨੂੰ ਸੀ੍ ਅਖੰਡ ਪਾਠ ਆਰੰਭ ਹੋਵੇਗਾ। 24 ਫਰਵਰੀ ਨੂੰ ਸਵੇਰੇ 12 ਵਜ਼ੇ ਨਗਰ ਕੀਰਤਨ ਕੱਢਿਆ ਜਾਵੇਗਾ। 25 ਫਰਵਰੀ ਨੂੰ ਸਵੇਰੇ 10:30 ਵਜ਼ੇ ਸੀ੍ ਅਖੰਡ ਪਾਠ ਦਾ ਭੋਗ ਪਾਏ ਜਾਣਗੇ। ਉਸ ਉਪਰੰਤ 25 ਫਰਵਰੀ ਰਾਤ 9:00 ਵਜ਼ੇ ਪੰਜਾਬ ਦਾ ਇੰਟਰਨੈਸ਼ਨਲ ਗਾਇਕ ਦੀਪਕ ਹੰਸ ਆਪਣਾ ਧਾਰਮਿਕ ਪੋ੍ਗਰਾਮ ਪੇਸ਼ ਕਰਨਗੇ। ਗੁਰੂ ਦਾ ਅਤੁੱਟ ਲੰਗਰ ਲਗਾਇਆ ਜਾਵੇਗਾ । ਇਸ ਦੀ ਜਾਣਕਾਰੀ ਸੇਵਾਦਾਰ ਲਾਲ ਚੰਦ ਲਗਾਹ ਤੇ ਭਾਈ ਦਰਸ਼ੋ ਨੇ ਦਿੱਤੀ।