ਜ਼ੋਰਮਥੰਗਾ ਮਿਜ਼ੋਰਮ ਦੇ ਮੁੱਖ ਮੰਤਰੀ ਬਣੇ

ਐਜ਼ੌਲ: ਇੱਥੇ ਰਾਜ ਭਵਨ ਵਿੱਚ ਅੱਜ ਰਾਜਪਾਲ ਕੇ. ਰਾਜਸ਼ੇਖਰਨ ਨੇ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ) ਦੇ ਪ੍ਰਧਾਨ ਜ਼ੋਰਮਥੰਗਾ ਨੂੰ ਮਿਜ਼ੋਰਮ ਦੇ ਨਵੇਂ ਮੁੱਖ ਮੰਤਰੀ, ਪੰਜ ਵਿਧਾਇਕਾਂ ਨੂੰ ਮੰਤਰੀ ਤੇ ਛੇ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਵਾਈ। 1998 ਤੇ 2003 ਤੋਂ ਬਾਅਦ ਜ਼ੋਰਮਥੰਗਾ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।