ਗੁਰਿੰਦਰ ਨਾਹਰ ਦਾ ਸਿੰਗਲ ਟਰੈਕ ‘ਸਾਕ’ ਅੱਜ ਹੋਵੇਗਾ ਰਿਲੀਜ਼

ਕੈਪਸ਼ਨ – ਗਾਇਕ ਗੁਰਿੰਦਰ ਨਾਹਰ ਦਾ ਪੋਸਟਰ ‘ਸਾਕ’। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਸ਼ਾਮਚੁਰਾਸੀ ਇਲਾਕੇ ਦੇ ਉਭਰ ਰਹੇ ਗਾਇਕ ਗੁਰਿੰਦਰ ਨਾਹਰ ਗਾਇਆ ਸਿੰਗਲ ਟਰੈਕ ‘ਸਾਕ’ ਧੂਮਧਾਮ ਨਾਲ ਅੱਜ 20 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਗੁਰਿੰਦਰ ਨਾਹਰ ਨੇ ਦੱਸਿਆ ਕਿ ਇਸ ਗੀਤ ਨੂੰ ਅਮਰ ਸੰਧੂ ਨੇ ਕਲਮਬੱਧ ਕੀਤਾ ਹੈ। ਜਦਕਿ ਇਸ ਦਾ ਸੰਗੀਤ ਗੈਵ ਈ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਫਲੋਰੇਕ ਮਿਊਜਿਕ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ। ਗੁਰਿੰਦਰ ਨਾਹਰ ਇਸ ਪਲੇਠੇ ਟਰੈਕ ਨਾਲ ਆਪਣਾ ਰਿਸ਼ਤਾ ਲੋਕ ਕਚਿਹਰੀ ਵਿਚ ਬਤੌਰ ਏ ਗਾਇਕ ਜੋੜ ਰਿਹਾ ਹੈ। ਉਸ ਨੂੰ ਭਰਪੂਰ ਆਸ ਹੈ ਕਿ ਉਸ ਦੇ ਇਸ ਚੁੱਕੇ ਹੋਏ ਪਹਿਲੇ ਕਦਮ ਨੂੰ ਲੋਕ ਪਿਆਰ ਦੀ ਨਿਗ੍ਹਾ ਨਾਲ ਕਬੂਲ ਕਰ ਲੈਣਗੇ।