ਕੈਪਟਨ ਸਰਕਾਰ ਕਿਸਾਨਾਂ ਦੀਆਂ ਫਸਲਾ ਨੂੰ ਖਰੀਦਣ ਤੋਂ ਪਿਛੇ ਹੱਥ ਕਿਉਂ :- ਮੁਕੇਸ ਭਰਦਵਾਜ 

ਨੂਰਮਹਿਲ – (ਹਰਜਿੰਦਰ ਛਾਬੜਾ) ਮੁਕੇਸ ਭਰਦਵਾਜ ਬੇ ਜੇ ਪੀ ਸੈਕਟਰੀ ਦਿਹਾਤੀ ਜਿਲਾ ਜਲੰਧਰ ਤੇ ਦਾਣਾ ਮੰਡੀ ਯੂਨੀਅਨ ਦੇ ਸੈਕਟਰੀ ਨੂਰਮਹਿਲ ਨੇ ਪੈ੍ਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਫਸਲਾ ਨੂੰ ਖਰੀਦਣ ਤੋਂ ਵੀ ਹੱਥ ਪਿੱਛੇ ਖਿੱਚਣ ਲੱਗੀ ਹੈ। ਭਰਦਵਾਜ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਏਜੰਸੀਆਂ ਮੰਡੀਆਂ ਵਿੱਚੋ ਫਸਲਾਂ ਦੀ ਖਰੀਦ ਕਰਦੇ
ਕੇਂਦਰ ਨੂੰ ਦਿੰਦਿਆਂ ਸਨ। ਹੁਣ ਉਹ  ਇੱਕ – ਇੱਕ ਕਰਕੇ ਮੈਦਾਨ ‘ਚ ਭੱਜਣ ਦੀ ਤਿਆਰੀ ਵਿੱਚ ਹਨ। ਤੇ ਸਾਰੀ ਖਰੀਦ ਦੀ ਜੁਮੇਵਾਰੀ ਕੇਂਦਰ ਐਫ. ਸੀ. ਆਈ. ਦੇ ਸਿਰ ਸੁੱਟਣ ਦੀ ਤਿਆਰੀ ਹੈ। ਜੋ ਕਿ ਖਰੀਦ ਤੋਂ ਪਹਿਲਾਂ ਹੀ ਪਿੱਛੇ ਹੱਥ ਖਿੱਚ ਚੁੱਕੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਅਤੇ ਆੜਤੀਆਂ ਭਾਈਚਾਰਾਂ ਦਾ ਨੁਕਸਾਨ ਹੋਵੇਗਾ। ਕਿਉਂ ਕਿ ਪੰਜਾਬ ਵਿੱਚ ਫਸਲ ਖਰੀਦ ਦੀ ਹਾਲਤ ਪਹਿਲਾ ਰੱਬ ਆਸਰੇ ਹੈ। ਜੇ ਪੰਜਾਬ ਦੀਆਂ ਸਰਕਾਰੀ ਖਰੀਦ ਏਜੰਸੀਆਂ ਮੰਡੀਆਂ ਚ ਪਿੱਛੇ ਹੱਟ ਗਈਆਂ ਤੇ ਕਿਸਾਨਾਂ ਦੀ ਫਸਲ ਹੋਰ ਰੁਲੇਗੀ। ਇਸ ਹਲਾਤ ਵਿੱਚ ਪੰਜਾਬ ਸਰਕਾਰ ਸਾਰੇ ਦੋਸ਼ ਕੇਂਦਰ ਸਿਰ ਮੜਕੇ ਆਪਣੀ ਜੁਮੇਵਾਰੀ ਤੋਂ ਭੱਜੇਗੀ।
ਜੋ ਕਿ ਕਿਸਾਨ ਨਾਲ ਸਰੇਆਮ ਧੱਕਾ ਹੈ।
ਪੰਜਾਬ ‘ਚ ਚਰਚਾ ਇਹ ਹੈ ਕਿ ਕਿੱਤੇ ਸਰਕਾਰ ਦਾ ਐਮ. ਐਸ.ਪੀ. ਖਤਮ ਕਰਨ ਵੱਲ ਇਹ ਪਹਿਲਾ ਕਦਮ ਤਾਂ ਨਹੀ ਸਥਾਨਕ ਨੂਰਮਹਿਲ ਅਨਾਜ਼ ਮੰਡੀ ਦੇ ਆੜਤੀਆਂ ਦਾ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਕਿਸਾਨੀ ਵਿਰੋਧੀ ਹੈ। ਜਿਥੇ ਕੈਪਟਨ ਸਰਕਾਰ ਕਿਸਾਨਾ ਦਾ ਹਿਮਾਤੀ ਹੈ। ਜੇ ਕਰ ਪੰਜਾਬ ਸਰਕਾਰ ਵੱਲੋ ਏਜੰਸੀਆਂ ਨੂੰ ਪਿਛੇ ਹਟਾਇਆ ਗਿਆ ਤਾਂ ਕਿਸਾਨਾ ਦੀ ਫਸਲ ਰੁੱਲ ਜਾਵੇਗੀ।
ਜਿਸ ਦੀ ਪੂਰੀ ਜੁਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ।
ਕਿਸਾਨ ਭਾਈਚਾਰਾਂ ਅਤੇ ਆੜਤੀਆਂ ਭਾਈਚਾਰਾਂ ਵੱਲੋ ਵਿਰੋਧ ਕੀਤਾ ਜਾਵੇਗਾ।
ਮੁਕੇਸ ਭਰਦਵਾਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਫੋਟੋ ਤੇ ਵੇਰਵਾਂ :- ਹਰਜਿੰਦਰ ਛਾਬੜਾ