ਕੈਪਸ਼ਨ – ਸੀ ਆਰ ਪੀ ਐਫ ਵਿਚ ਡੀ ਐਸ ਪੀ ਬਣੇ ਕੁਲਵਿੰਦਰ ਸਿੰਘ। (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਸ਼ਾਮਚੁਰਾਸੀ ਦੇ ਵਸਨੀਕ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਰੈਫਰੀ ਕੁਲਵਿੰਦਰ ਸਿੰਘ ਸੀ ਆਰ ਪੀ ਐਫ ਚੰਡੀਗੜ੍ਹ ਵਿਚ ਇੰਸਪੈਕਟਰ ਤੋਂ ਡੀ ਐਸ ਪੀ ਪਦ ਉਨੱਤ ਹੋ ਗਏ ਹਨ। ਉਨ੍ਹਾਂ ਦੀ ਇਸ ਤਰੱਕੀ ਤੇ ਸ਼ਾਮਚੁਰਾਸੀ ਦੀਆਂ ਵੱਖ-ਵੱਖ ਖੇਡ ਕਲੱਬਾਂ ਤੇ ਹੋਰ ਸੱਭਿਆਚਾਰਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਵਲੋਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ। ਸ. ਕੁਲਵਿੰਦਰ ਸਿੰਘ ਨੂੰ ਡੀ ਐਸ ਪੀ ਬਨਣ ਤੇ ਐਸ ਪੀ ਨਿਰਮਲਜੀਤ ਸਿੰਘ ਸਹੋਤਾ ਸ਼ਾਮਚੁਰਾਸੀ, ਡੀ ਓ ਪਰਮਜੀਤ ਸਿੰਘ, ਭਗਤ ਧੰਨਾ ਜੱਟ ਸਪੋਰਟਸ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਾਹਦ, ਜਸਵੀਰ ਸਿੰਘ ਬਿੱਟੂ ਬਡਾਲਾ ਮਾਹੀ, ਜੱਸਾ ਫੰਬੀਆਂ, ਤਰਲੋਚਨ ਧਾਮੀ, ਸ਼ਾਮੀ ਸ਼ਾਹ ਦਰਬਾਰ ਕਮੇਟੀ ਦੇ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਮੰਗਤ ਰਾਏ ਗੁਪਤਾ, ਮੰਗੀ ਰਾਮ ਕੌਂਸਲਰ, ਇੰਦਰਜੀਤ ਸਿੰਘ ਗੋਲਡੀ ਦਸ਼ਮੇਸ਼ ਸੇਵਾ ਸੁਸਾਇਟੀ, ਦਲਜੀਤ ਬਿੱਟੂ, ਗੋਬਿੰਦ ਜਿਊੁਲਰ, ਡਾ. ਨੰਦਾ ਸਮੇਤ ਕਈ ਹੋਰਾਂ ਵਧਾਈ ਸੰਦੇਸ਼ ਦਿੱਤੇ ਹਨ।
INDIA ਕੁਲਵਿੰਦਰ ਸਿੰਘ ਸ਼ਾਮਚੁਰਾਸੀ ਬਣੇ ਸੀ ਆਰ ਪੀ ਐਫ ਵਿਚ ਡੀ. ਐਸ. ਪੀ.