ਆਲੋਕ ਵਰਮਾ ਖ਼ਿਲਾਫ਼ ਹੁਕਮ ਅਦੂਲੀ ਦੀ ਹੋ ਸਕਦੀ ਹੈ ਕਾਰਵਾਈ

ਸੀਬੀਆਈ ਮੁਖੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਆਲੋਕ ਵਰਮਾ ਖ਼ਿਲਾਫ਼ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਨ ਕਰਕੇ ਵਿਭਾਗੀ ਕਾਰਵਾਈ ਹੋ ਸਕਦੀ ਹੈ। ਵਰਮਾ ਨੂੰ ਸਰਕਾਰ ਨੇ ਵੀਰਵਾਰ ਨੂੰ ਫਾਇਰ ਸੇਵਾਵਾਂ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਲਈ ਕਿਹਾ ਸੀ। ਉਨ੍ਹਾਂ ਨੂੰ ਪੈਨਸ਼ਨ ਦੇ ਲਾਭਾਂ ਸਮੇਤ ਹੋਰ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਵਰਮਾ ਨੇ ਕਿਹਾ ਸੀ ਕਿ 31 ਜੁਲਾਈ 2017 ਤੋਂ ਹੀ ਉਸ ਨੂੰ ਸੇਵਾਮੁਕਤ ਸਮਝਿਆ ਜਾਵੇ। ਦੱਸਣਯੋਗ ਹੈ ਕਿ ਸ੍ਰੀ ਵਰਮਾ ਨੇ ਗ੍ਰਹਿ ਮੰਤਰਾਲੇ ਦੇ ਉਪ ਸਕੱਤਰ ਆਰ ਐਸ ਵੈਦਿਆ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਉਸ ਦੀ ਜਨਮ ਮਿਤੀ 14 ਜੁਲਾਈ 1957 ਹੈ, ਇਸ ਹਿਸਾਬ ਨਾਲ ਉਸ ਦੀ ਸੇਵਾਮੁਕਤੀ 31 ਜੁਲਾਈ 2017 ਨੂੰ ਬਣਦੀ ਸੀ ਤੇ ਉਹ ਸੇਵਾਮੁਕਤੀ ਦੀ ਉਮਰ ਪਹਿਲਾਂ ਹੀ ਪਾਰ ਕਰ ਚੁੱਕਾ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ 30 ਜਨਵਰੀ ਨੂੰ ਪ੍ਰਸੋਨਲ ਵਿਭਾਗ ਦੇ ਸਕੱਤਰ ਨੂੰ ਭੇਜੇ ਪੱਤਰ ਨੂੰ ਸ੍ਰੀ ਵਰਮਾ ਵਲੋਂ ਦਿੱਤੇ ਜਵਾਬ ਨਾਲ ਅਸੰਤੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ।