‘ਆਪ’ ਨੇ ਦੁਰਗੇਸ਼ ਪਾਠਕ ਨੂੰ ਸੌਂਪੀ ਮਹਾਰਾਸ਼ਟਰ, ਕਰਨਾਟਕ ਤੇ ਗੋਆ ਦੀ ਕਮਾਨ

ਨਵੀਂ ਦਿੱਲੀ,ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ-ਇੰਚਾਰਜ ਰਹੇ ਦੁਰਗੇਸ਼ ਪਾਠਕ ਨੂੰ ਹੁਣ ਪਾਰਟੀ ਨੇ ਮਹਾਰਾਸ਼ਟਰ, ਕਰਨਾਟਕ ਤੇ ਗੋਆ ਦੀ ਕਮਾਨ ਸੌਂਪ ਦਿੱਤੀ ਹੈ।
‘ਆਪ’ ਵੱਲੋਂ ਇਸ ਸਬੰਧੀ ਦੱਸਿਆ ਗਿਆ ਹੈ ਕਿ ਸ੍ਰੀ ਪਾਠਕ, ਪੰਕਜ ਗੁਪਤਾ ਦੀ ਥਾਂ ਲੈਣਗੇ। ਪੰਕਜ ਗੁਪਤਾ ਨੂੰ ਚਾਂਦਨੀ ਚੌਕ ਲੋਕ ਸਭਾ ਹਲਕੇ ਦਾ ਇੰੰਚਾਰਜ ਲਗਾਇਆ ਗਿਆ ਹੈ। ਦੁਰਗੇਸ਼ ਪਾਠਕ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਹਨ ਤੇ ਕੌਮੀ ਸੰਗਠਨ ਉਸਾਰੀ ਟੀਮ ਦੇ ਮੁਖੀਆਂ ਵਿੱਚ ਵੀ ਸ਼ਾਮਲ ਹਨ।
ਪਾਰਟੀ ਦੇ ਸੰਸਥਾਪਕ ਮੈਂਬਰ ਸ੍ਰੀ ਪਾਠਕ ਦੀ ਦਿੱਲੀ ਵਿਧਾਨ ਸਭਾ ਚੋਣਾਂ-2015 ਦੌਰਾਨ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਰਹੀ ਸੀ ਪਰ ਪੰਜਾਬ ਵਿੱਚ ਪਾਰਟੀ ਨੂੰ ਸੰਜੇ ਸਿੰਘ (ਹੁਣ ਰਾਜ ਸਭਾ ਮੈਂਬਰ) ਤੇ ਦੁਰਗੇਸ਼ ਪਾਠਕ ਦੀ ਅਗਵਾਈ ਹੇਠ ਆਸ ਨਾਲੋਂ ਕਿਤੇ ਘੱਟ ਸਫਲਤਾ ਮਿਲੀ ਸੀ।