ਆਈਪੀਐੱਸ ਅਫ਼ਸਰ ਦੀ ਮੌਤ

ਤੀਹ ਸਾਲਾ ਆਈਪੀਐੱਸ ਅਫ਼ਸਰ ਸੁਰਿੰਦਰ ਕੁਮਾਰ ਦਾਸ ਜੋ ਕੋਈ ਜ਼ਹਿਰੀਲੀ ਚੀਜ਼ ਨਿਗ਼ਲਣ ਕਾਰਨ ਨਾਜ਼ੁਕ ਸਥਿਤੀ ਵਿੱਚ ਸੀ, ਦੀ ਅੱਜ ਕਾਨਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ। 2014 ਬੈਚ ਦੇ ਅਫ਼ਸਰ ਦਾਸ ਐਸਪੀ ਸਿਟੀ ਪੂਰਬੀ ਤਾਇਨਾਤ ਸਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ੍ਰੀ ਦਾਸ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਹੈ।