ਅੱਜ ਪ੍ਰੀਨਿਰਵਾਣ ਦਿਵਸ ਤੇ ਰਿਲੀਜ਼ ਹੋਵੇਗਾ ਮਿਸ਼ਨਰੀ ਸੌਂਗ ‘ਤੱਤੀਆਂ ਤਸੀਰਾਂ’

ਕੈਪਸ਼ਨ – ‘ਤੱਤੀਆਂ ਤਸੀਰਾਂ’ ਟਰੈਕ ਦਾ ਪੋਸਟਰ।
ਆਦਮਪੁਰ ਦੋਆਬਾ, (ਭੁਪਿੰਦਰ) – ਭਾਰਤ ਰਤਨ ਬਾਬ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਅੱਜ ਗਾਇਕ ਮਨਦੀਪ ਮਿੱਕੀ ਦਾ ਮਿਸ਼ਨਰੀ ਸੌਂਗ ‘ਤੱਤੀਆਂ ਤਸੀਰਾਂ’ ਰਿਲੀਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ ਮਾਣੀ ਫਗਵਾੜੇ ਵਾਲੇ ਨੇ ਇਟਲੀ ਤੋਂ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਐਸ ਪੀ ਹੰਸ ਨੇ ਤਿਆਰ ਕੀਤਾ ਹੈ ਜਦ ਕਿ ਇਸ ਦਾ ਵੀਡੀਓ ਫਿਲਮਾਂਕਣ ਲੱਕੀ ਮਲਟੀ ਮੀਡੀਆ ਯੌਰਪ ਵਲੋਂ ਕੀਤਾ ਗਿਆ ਹੈ। ਇਸ ਟਰੈਕ ਦੇ ਪੇਸ਼ਕਾਰ ਅਜ਼ਾਦ ਟੀ ਵੀ ਦੇ ਪ੍ਰੋਡਿਊਸਰ ਰਮੇਸ਼ ਕਲੇਰ ਯੂ ਕੇ ਹਨ।