ਅੰਮ੍ਰਿਤਸਰ ਰੇਲ ਹਾਦਸੇ ‘ਚ 50 ਤੋਂ ਵੱਧ ਲੋਕਾਂ ਦੀ ਮੌਤ ਦਾ ਖਦਸ਼ਾ

ਅੰਮ੍ਰਿਤਸਰ, – ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ ਅੱਜ ਸ਼ਾਮੀਂ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਫੂਕੇ ਜਾਣ ਉਪਰੰਤ ਅਚਾਨਕ ਭਗਦੜ ਮਚ ਗਈ ਤੇ ਕੋਲੋਂ ਲੰਘਦੀ ਰੇਲ ਗੱਡੀ ਦੀ ਚਪੇਟ ‘ਚ ਆ ਗਏ। ਜਿਸ ਨਾਲ ਹੁਣ ਤੱਕ 50 ਤੋਂ ਵਧੇਰੇ ਲੋਕ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ।

ਧੋਬੀ ਘਾਟ ਦੇ ਕੋਲ ਜੌੜਾ ਫਾਟਕ ਦੇ ਦੁਸਹਿਰਾ ਗ੍ਰਾਂਊਂਡ ‘ਚ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਡੀਐਮਯੂ ਅਤੇ ਹਾਵੜਾ ਰੇਲਾਂ ਵਿਚਕਾਰ ਆ ਕੇ 50 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।