ਅਹਿਮਦ ਪਟੇਲ ਬਣੇ ਕਾਂਗਰਸ ਦੇ ਖ਼ਜ਼ਾਨਚੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਹਿਮਦ ਪਟੇਲ ਨੂੰ ਮੋਤੀਲਾਲ ਵੋਰਾ ਦੀ ਥਾਂ ਪਾਰਟੀ ਦਾ ਨਵਾਂ ਖ਼ਜ਼ਾਨਚੀ ਥਾਪਿਆ ਹੈ ਜਦਕਿ ਸ੍ਰੀ ਵੋਰਾ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਵਿੱਚ ਜਨਰਲ ਸਕੱਤਰ ਪ੍ਰਸ਼ਾਸਨ ਦੇ ਨਵੇਂ ਕਾਇਮ ਕੀਤੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਆਨੰਦ ਸ਼ਰਮਾ ਨੂੰ ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਹੈ।