ਅਧਿਆਪਕ ਹੀ ਵਿਦਿਆਰਥੀ ਨੂੰ ਹੀਰੇ ਵਾਂਗ ਤਰਾਸ਼ ਸਕਦਾ ਹੈ : ਸਰਪੰਚ ਸਾਬੀ

 ਭੋਗਪੁਰ ਨਜ਼ਦੀਕੀ ਪਿੰਡ ਮੋਗਾ ਵਿਖੇ ਇਨਾਮ ਵੰਡ ਸਮਾਗਮ ਦੌਰਾਨ ਸਰਪੰਚ ਸਾਬੀ ਮੋਗਾ, ਮੁੱਖ ਅਧਿਆਪਕ, ਮਨਜਿੰਦਰ ਸਿੰਘ, ਨੰਬਰਦਾਰ ਸੁਰਜੀਤ ਸਿੰਘ ਤੇ ਨਾਲ ਹੋਰ।
ਜਲੰਧਰ – ਭੋਗਪੁਰ ਨਜ਼ਦੀਕੀ ਪਿੰਡ ਮੋਗਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਮੁੱਖ ਅਧਿਆਪਕ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਪਿੰਡ ਮੋਗਾ ਦੇ ਨੌਜਵਾਨ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਤੇ ਈਮਾਨਦਾਰੀ ਨਾਲ ਕੀਤੀ ਪੜ੍ਹਾਈ ਕਾਰਨ ਹੀ ਆਪਣੇ ਮੰਜ਼ਿਲ ’ਤੇ ਪਹੁੰਚ ਕੇ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ ਤੇ ਇਸ ਸਫ਼ਲਤਾ ਵਿਚ ਅਧਿਆਪਕ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਅਧਿਆਪਕ ਹੀ ਵਿਦਿਆਰਥੀ ਨੂੰ ਹੀਰੇ ਦੀ ਤਰ੍ਹਾਂ ਤਰਾਸ਼ ਕੇ ਮੰਜ਼ਿਲ ਤਕ ਲਿਜਾਣ ਦਾ ਜਰ੍ਹੀਆ ਬਣਦਾ ਹੈ।

ਇਸ ਮੌਕੇ ਮੁੱਖ ਅਧਿਆਪਕ ਮਨਜਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਧੰਨਵਾਦ ਕਿਹਾ ਤੇ ਸਾਬਕਾ ਨੰਬਰਦਾਰ ਧੰਨਾ ਸਿੰਘ ਦੇ ਸਪੁੱਤਰ ਚਰਨਜੀਤ ਸਿੰਘ ਕਨੇਡਾ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਵਰਦੀਆਂ ਤੇ ਡੈਸਕਾਂ ਦੀ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਨ ਕੁਲਦੀਪ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਮੈਡਮ ਜਗਰੂਪ ਕੌਰ, ਨੰਬਰਦਾਰ ਸੁਰਜੀਤ ਸਿੰਘ, ਪ੍ਰਧਾਨ ਫਕੀਰ ਸਿੰਘ ਗਾਖਲ, ਕਾਲਾ ਸਿੰਘ, ਮੋਨੂੰ ਮਰਾੜ, ਵਰਿੰਦਰ ਰੱਤੂ, ਤਜਿੰਦਰ ਸਿੰਘ, ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਡਾ. ਰਾਜ ਕੁਮਾਰ ਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।