ਅਡਵਾਨੀ ਦੇ 91ਵੇਂ ਜਨਮਦਿਨ ’ਤੇ ਮੋਦੀ ਵੱਲੋਂ ਵਧਾਈਆਂ

ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ 91ਵੇਂ ਜਨਮਦਿਨ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਆਗੂਆਂ ਨੇ ਸ੍ਰੀ ਅਡਵਾਨੀ ਨੂੰ ਵਧਾਈਆਂ ਦਿੱਤੀਆਂ। ਪਾਰਟੀ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਲਈ ਸ੍ਰੀ ਅਡਵਾਨੀ ਦੇ ਯੋਗਦਾਨ ਨੂੰ ਵੀ ਸਲਾਹਿਆ ਗਿਆ। ਸ੍ਰੀ ਮੋਦੀ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਜਾ ਕੇ ਵਧਾਈਆਂ ਦਿੱਤੀਆਂ ਅਤੇ ਵਰਕਰਾਂ ਦਾ ਹਮੇਸ਼ਾ ਉਤਸ਼ਾਹ ਬਣਾਈ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ੍ਰੀ ਸ਼ਾਹ ਨੇ ਆਪਣੇ ਟਵੀਟ ’ਚ ਕਿਹਾ ਕਿ ਸ੍ਰੀ ਅਡਵਾਨੀ ਨੇ ਭਾਜਪਾ ਜਥੇਬੰਦੀ ਨੂੰ ਮਜ਼ਬੂਤ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ੍ਰੀ ਅਡਵਾਨੀ ਨੂੰ ਵਧਾਈ ਦਿੱਤੀ।