ਅਜਮੇਰ ਦਿਵਾਨਾ ਦਾ ‘ਚਰਖ਼ਾ’ ਟਰੈਕ ਹੋਵੇਗਾ 20 ਨੂੰ ਰਿਲੀਜ਼

ਗਾਇਕ ਅਜਮੇਰ ਦਿਵਾਨਾ ਤੇ ਟਰੈਕ ‘ਚਰਖ਼ਾ’ ਦਾ ਪੋਸਟਰ।
ਸ਼ਾਮਚੁਰਾਸੀ, (ਚੁੰਬਰ) – ਸੂਫ਼ੀ ਗਾਇਕ ਤਰਸੇਮ ਦਿਵਾਨਾ ਦੇ ਆਸ਼ੀਰਵਾਦ ਨਾਲ ਫੌਕ ਬ੍ਰਦਰਜ਼ ਵਲੋਂ ਗਾਇਕ ਅਜਮੇਰ ਦਿਵਾਨਾ ਦਾ ‘ਚਰਖ਼ਾ’ ਟਰੈਕ 20 ਨਵੰਬਰ ਨੂੰ ਧੂਮਧਾਮ ਨਾਲ ਲਾਂਚ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਤਰਸੇਮ ਦਿਵਾਨਾ ਅਤੇ ਗਾਇਕ ਅਜਮੇਰ ਦਿਵਾਨਾ ਨੇ ਦੱਸਿਆ ਕਿ ਇਸ ਸੂਫ਼ੀ ਟਰੈਕ ਨੂੰ ਸਾਈਂ ਗੀਤਾ ਸ਼ਾਹ ਕਾਦਰੀ ਨੇ ਕਲਮਬੱਧ ਕੀਤਾ ਹੈ। ਜਦਕਿ ਇਸ ਦਾ ਸੰਗੀਤ ਸੁਨੀਲ ਬਾਵਾ ਦਾ ਹੈ ਅਤੇ ਇਸ ਦੇ ਵੀਡੀਓ ਡਾਇਰੈਕਟਰ ਅਵਤਾਰ ਟਾਕ ਹਨ। ਪ੍ਰੋਡਿਊਸਰ ਪਵਨ ਕਟਾਰੀਆ ਹਨ। ਇਸ ਟਰੈਕ ਨੂੰ ਵੱਖ-ਵੱਖ ਸ਼ੋਸ਼ਲ ਸਾਈਟਾਂ ਤੇ 20 ਨਵੰਬਰ ਨੂੰ ਅਪਡੇਟ ਕਰ ਦਿੱਤਾ ਜਾਵੇਗਾ। ਇਸ ਦੀਆਂ ਸ਼ੁੱਭ ਕਾਮਨਾਵਾਂ ਗਾਇਕੀ ਦੇ ਦੀਵਾਨਿਆਂ ਵਲੋਂ ਉਕਤ ਗਾਇਕ ਨੂੰ ਅਗਾਂਊ ਹੀ ਮਿਲ ਰਹੀਆਂ ਹਨ।