ਮੈਕਸਿਕੋ ਦੀ 26 ਸਾਲਾ ਵੈਨੇਸਾ ਪੌਂਸੀ ਡੀ ਲਿਓਨ ਨੇ ਅੱਜ ਚੀਨ ਦੇ ਸ਼ਹਿਰ ਸਾਨਿਆ ਵਿਚ ਹੋਏ ਸਿਖਰਲੇ ਮੁਕਾਬਲੇ ਵਿਚ ਵਿਸ਼ਵ ਸੁੰਦਰੀ 2018 ਦਾ ਖ਼ਿਤਾਬ ਜਿੱਤ ਲਿਆ ਹੈ। ਭਾਰਤ ਦੀ ਅਨੁਕ੍ਰਿਤੀ ਵਾਸ ਮੁਕਾਬਲੇ ਦੀਆਂ ਚੋਟੀ ਦੀਆਂ 30 ਸੁੰਦਰੀਆਂ ਵਿਚ ਥਾਂ ਪਾਉਣ ਤੋਂ ਵੀ ਨਾਕਾਮ ਰਹੀ। ਥਾਈਲੈਂਡ ਦੀ ਨਿਕੋਲੀਨ ਪਿਚਾਪਾ ਲਿਮਸੁੰਕਨ ਨੂੰ ਉਪ ਜੇਤੂ ਐਲਾਨਿਆ ਗਿਆ। ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਨਵੀਂ ਜੇਤੂ ਨੂੰ ਖਿਤਾਬ ਪਹਿਨਾਇਆ। ਇਸ ਮੁਕਾਬਲੇ ਵਿਚ 118 ਸੁੰਦਰੀਆਂ ਨੇ ਹਿੱਸਾ ਲਿਆ।
Entertainment ਮੈਕਸਿਕੋ ਦੀ ਵੈਨੇਸਾ ਬਣੀ ਵਿਸ਼ਵ ਸੁੰਦਰੀ 2018