‘ਮਿਸ਼ਨ 2019’ ਨੂੰ ਸਮਰਪਿਤ ਐਲਬਮ ਦਾ ਵੀਡੀਓ ਸ਼ੂਟ ਮੁਕੰਮਲ – ਰੱਤੂ ਰੰਧਾਵਾ

ਸ਼ਾਮਚੁਰਾਸੀ – ਏਸਸ ਕੈਨੇਡਾ ਦੇ ਸਹਿਯੋਗ ਨਾਲ ਮੈਡਮ ਚੰਚਲ ਮੱਲ, ਸ਼੍ਰੀ ਹਰਜਿੰਦਰ ਮੱਲ, ਪਰਮ ਕੈਂਥ ਅਤੇ ਸਮੁੱਚੀ ਅੰਬੇਡਕਰਵਾਦੀ ਵਿਚਾਰਧਾਰਾ ਵਿਚ ਓਤਪੋਤ ਸਮੁੱਚੀ ਟੀਮ ਵਲੋਂ ਮਿਸ਼ਨ 2019 ਨੂੰ ਸਮਰਪਿਤ ਬਹੁਜਨ ਸਮਾਜ ਦੀ ਸੋਚ ਨੂੰ ਹੁਲਾਰਾ ਦੇਣ ਦੇ ਮਨੋਰਥ ਨਾਲ ਐਲਬਮ ਸ਼ੂਟ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਇਸ ਦੇ ਗੀਤਕਾਰ ਅਤੇ ਪੇਸ਼ਕਾਰ ਮਿਸ਼ਨਰੀ ਕਲਮ ਰੱਤੂ ਰੰਧਾਵਾ ਨੇ ਦੱਸਿਆ ਕਿ ਇਸ ਐਲਬਮ ਦੀ ਸ਼ੁਟਿੰਗ ਬੀ ਐਸ ਪੀ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਵਿਚ ਮਿਸ਼ਨਰੀ ਗਾਇਕਾ ਪ੍ਰੇਮ ਲਤਾ, ਗਾਇਕ ਬਲਵਿੰਦਰ ਬਿੱਟੂ, ਕੁਲਦੀਪ ਚੁੰਬਰ, ਪੰਮਾ ਸੁੰਨੜ, ਵਿੱਕੀ ਬਹਾਦਰਕੇ, ਪ੍ਰੀਆ ਬੰਗਾ, ਗੁਰਪ੍ਰੀਤ ਲਾਲੀ, ਜੀਵਨ ਮਹਿਮੀ ਦੇ ਗੀਤ ਸ਼ਾਮਿਲ ਹਨ। ਜਲਦ ਹੀ ਉਕਤ ਐਲਬਮ ‘ਮਿਸ਼ਨ 2019’ ਜਲਦ ਹੀ ਤਾਜ਼ ਇੰਟਰਟੇਨਰ ਦੇ ਬੈਨਰ ਹੇਠ ਰਿਲੀਜ਼ ਕਰ ਦਿੱਤੀ ਜਾਵੇਗੀ। ਇਸ ਐਲਬਮ ਦਾ ਸੰਗੀਤ ਜਗਤਾਰ ਸਟੂਡੀਓ ਫਗਵਾੜਾ ਵਲੋਂ ਤਿਆਰ ਕੀਤਾ ਗਿਆ ਹੈ।