ਸ਼ਾਮਚੁਰਾਸੀ (ਚੁੰਬਰ) – ਪ੍ਰਵਾਸੀ ਭਾਰਤੀ ਕਿੰਗ ਸਟਾਰ ਕੈਨੇਡਾ ਦੇ ਪ੍ਰੋਡਿਊੁਸਰ ਅਤੇ ਮਿਸ਼ਨਰੀ ਕਲਮ ਗੀਤਕਾਰ ਨਰਿੰਦਰ ਖੇੜਾ ਅਨੇਕਾਂ ਮਿਸ਼ਨਰੀ ਪ੍ਰੋਜੈਕਟਾਂ ਨਾਲ ਹਾਜ਼ਰੀ ਲਗਵਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕੈਨੇਡਾ ਤੋਂ ਨਰਿੰਦਰ ਖੇੜਾ ਨੇ ਦੱਸਿਆ ਕਿ ਕਿੰਗ ਸਟਾਰ ਕੈਨੇਡਾ ਦੇ ਬੈਨਰ ਹੇਠ 36 ਟਰੈਕ ਪੰਜਾਬ ਦੇ ਵੱਖ-ਵੱਖ ਮਿਸ਼ਨਰੀ ਗਾਇਕਾਂ ਅਤੇ ਗਾਇਕਾਵਾਂ ਦੀ ਅਵਾਜ਼ ਵਿਚ ਰਿਲੀਜ਼ ਕੀਤੇ ਜਾ ਰਹੇ ਹਨ। ਜਿੰਨ•ਾਂ ਵਿਚ ਰਜਨੀ ਠੱਕਰਵਾਲ, ਰੂਪ ਲਾਲ ਧੀਰ, ਰਾਜ ਦਦਰਾਲ, ਜੇ ਸੋਨੀ, ਨੀਲਮ ਦਿਲਰਾਜ, ਜਗਦੀਸ਼ ਜਾਡਲਾ, ਬੁੱਧ ਮਿੱਤਰਾ ਆਦਿ 1-1 ਗੀਤ, ਗਾਇਕ ਕਮਲ ਤਲੱ•ਣ , ਕੌਰ ਪ੍ਰੀਤ 4 ਗੀਤ, ਸਰਬ ਜੀ, ਮਨੀ ਕਾਨਪੁਰ, ਬਲਵਿੰਦਰ ਬਿੱਟੂ 2 ਗੀਤ, ਰੰਜਨਾ ਰੰਝਪਾਲ ਢਿੱਲੋਂ 6 ਗੀਤ, ਸੋਨੀਆ ਰਾਜ, ਆਰ ਯੋਗੀ, ਬੌਬੀ ਢਿੱਲਵਾਂ 3-3 ਗੀਤਾਂ ਨਾਲ ਹਾਜ਼ਰੀ ਭਰ ਰਹੇ ਹਨ। ਖੇੜਾ ਨੇ ਦੱਸਿਆ ਕਿ ਇੰਨ•ਾਂ ਵਿਚੋਂ ਕਈ ਟਰੈਕ ਰਿਲੀਜ਼ ਕਰ ਦਿੱਤੇ ਗਏ ਹਨ ਜਦਕਿ ਬਾਕੀ ਰਿਲੀਜ਼ ਲਈ ਬਿਲਕੁਲ ਤਿਆਰ ਹਨ। ਉਨ•ਾਂ ਇਹ ਵੀ ਦੱਸਿਆ ਕਿ ਇਹ ਟਰੈਕ ਬਹੁਜਨਾਂ ਦੇ ਸਾਰੇ ਰਹਿਬਰਾਂ ਨੂੰ ਸਮਰਪਿਤ ਹਨ। ਜੋ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਨਰਿੰਦਰ ਖੇੜਾ ਪੰਜਾਬ ਦੇ ਕਈ ਮਿਸ਼ਨਰੀ ਗਾਇਕਾਂ ਨੂੰ ਲੰਮੇ ਸਮੇਂ ਤੋਂ ਸਮਾਜ ਦੇ ਸਾਹਮਣੇ ਪੇਸ਼ ਕਰਦਾ ਆਇਆ ਹੈ। ਨਰਿੰਦਰ ਖੇੜਾ ਦੀ ਸੋਚ ਬੁਲੰਦੀਆਂ ਛੂਹਵੇ ਸਾਡੀ ਇਹੀ ਦਿਲੀ ਦੁਆ ਹੈ।
Entertainment ਅਨੇਕਾਂ ਮਿਸ਼ਨਰੀ ਪ੍ਰੋਜੈਕਟਾਂ ਦਾ ਪਿਟਾਰਾ ਲੈ ਕੇ ਹਾਜ਼ਰ ਹੋ ਰਿਹਾ – ‘ਨਰਿੰਦਰ...