ਗਾਇਕ ਕਮਲ ਮੇਹਟਾਂ ਲੈ ਕੇ ਆ ਰਿਹਾ ‘ਅੱਜ ਫੇਰ ਤੇਰੀ ਲੋੜ’

ਬਾਬਾ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਹੈ ਮਿਸ਼ਨਰੀ ਸੌਂਗ

ਸ਼ਾਮਚੁਰਾਸੀ  (ਚੁੰਬਰ) – ਐਚ ਵਨ ਵਾਈ ਇੰਟਰਟੇਨਮੈਂਟ ਅਤੇ ਜਗਦੀਸ਼ ਜਾਡਲਾ ਵਲੋਂ ਗਾਇਕ ਕਮਲ ਮੇਹਟਾਂ ਯੂ ਕੇ ਦੀ ਖੂਬਸੂਰਤ ਅਵਾਜ਼ ਵਿਚ ਇਕ ਬੇਹੱਦ ਪਿਆਰਾ ਮਿਸ਼ਨਰੀ ਸੌਂਗ ‘ਅੱਜ ਫੇਰ ਤੇਰੀ ਲੋੜ’ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਕਮਲ ਮੇਹਟਾਂ ਯੂ ਕੇ ਨੇ ਦੱਸਿਆ ਕਿ ਇਸ ਟਰੈਕ ਨੂੰ ਉਨ•ਾਂ ਨੇ ਖ਼ੁਦ ਗਾਇਆ ਤੇ ਕਲਮਬੱਧ ਕੀਤਾ ਹੈ ਅਤੇ ਇਹ ਟਰੈਕ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਦਾ ਮਿਊਜਿਕ ਹਰਬੰਸ ਅਜ਼ਾਦ ਵਲੋਂ ਤਿਆਰ ਕੀਤਾ ਗਿਆ ਹੈ। ਜਦਕਿ ਇਸ ਦੇ ਪ੍ਰੋਡਿਊਸਰ ਹਨੀ ਹਰਦੀਪ ਕੁਮਾਰ ਹਨ। ਵੀਡੀਓ ਕਿੰਗ ਮੀਡੀਆ ਨੇ ਤਿਆਰ ਕੀਤਾ ਹੈ। ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਬੁੱਧਾ ਬਿਹਾਰ ਵੁਲਵਰਹੇਂਮਟਨ ਯੂ ਕੇ ਨੇ ਇਸ ਟਰੈਕ ਦੀਆਂ ਐਡਵਾਂਸ ਵਿਚ ਹੀ ਮੁਬਾਰਕਾਂ ਉਕਤ ਗਾਇਕ ਕਮਲ ਮੇਹਟਾਂ ਅਤੇ ਟੀਮ ਨੂੰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਮਲ ਮੇਹਟਾਂ ਕਈ ਮਿਸ਼ਨਰੀ ਟਰੈਕਸ ਰਾਹੀਂ ਹਾਜ਼ਰੀ ਭਰ ਚੁੱਕ ਹੈ। ਸ਼ੋਸ਼ਲ ਮੀਡੀਏ ਉਕਤ ਗੀਤ ਪ੍ਰਮੋਸ਼ਨ ਲਈ ਜਲਦ ਪ੍ਰਮੋਟ ਕਰ ਦਿੱਤਾ ਜਾਵੇਗਾ।