ਸ਼ਾਮਚੁਰਾਸੀ (ਚੁੰਬਰ) – ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮਿਸ਼ਨਰੀ ਗੀਤ ‘ਜੇ ਬਾਬਾ ਸਾਹਿਬ ਨਾ ਆਉਂਦੇ’ ਲੈ ਕੇ ਗਾਇਕ ਰਾਜ ਦਦਰਾਲ ਫਿਰ ਦੁਬਾਰਾ ਮਾਹੀ ਪ੍ਰੋਡੰਕਸ਼ਨ ਅਤੇ ਰਾਜਵੀਰ ਗੰਗੜ ਯੂ ਐਸ ਏ ਦੀ ਪੇਸ਼ਕਾਰੀ ਨਾਲ ਹਾਜ਼ਰੀ ਭਰ ਰਿਹਾ ਹੈ। ਇਸ ਮਿਸ਼ਨਰੀ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਾਜ ਗੁਰੂ ਮੰਗੂਵਾਲ ਯੂ ਐਸ ਏ ਅਤੇ ਰਜਿੰਦਰ ਗੰਗੜ ਯੂ ਐਸ ਏ ਨੇ ਦੱਸਿਆ ਕਿ ਇਸ ਟਰੈਕ ਨੂੰ ਗਾਇਕ ਰਾਜ ਦਦਰਾਲ ਨੇ ਗਾਇਆ ਹੈ। ਜਦਕਿ ਇਸ ਟਰੈਕ ਨੂੰ ਰਾਜਵੀਰ ਗੰਗੜ ਯੂ ਐਸ ਨੇ ਕਲਮਬੱਧ ਕੀਤਾ ਹੈ। ਇਸ ਦਾ ਸੰਗੀਤ ਬੀ ਆਰ ਡਿਮਾਣਾ ਦਾ ਹੈ। ਇਸ ਟਰੈਕ ਦੇ ਵੀਡੀਓ ਡਾਇਰੈਕਟਰ ਪੀ ਕੇ ਕਲੇਰ ਹਨ। 2 ਦਸੰਬਰ ਨੂੰ ਉਕਤ ਗੀਤ ਸ਼ੋਸ਼ਲ ਮੀਡੀਏ ਤੇ ਅਪਡੇਟ ਹੋ ਜਾਵੇਗਾ।
Entertainment ‘ਜੇ ਬਾਬਾ ਸਾਹਿਬ ਨਾ ਆਉਂਦੇ’ ਲੈ ਕੇ ਹਾਜ਼ਰ ਹੋ ਰਿਹਾ ‘ਰਾਜ ਦਦਰਾਲ’