ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਕਟੌਤੀ

ਕੌਮਾਂਤਰੀ ਤੇਲ ਕੀਮਤਾਂ ਘਟਣ ਕਾਰਨ ਅੱਜ ਲਗਾਤਾਰ ਚੌਥੇ ਦਿਨ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਗਈ। ਇਸ ਨਾਲ ਬੀਤੇ ਦੋ ਮਹੀਨਿਆਂ ਤੋਂ ਵਾਧੇ ਦੀ ਮਾਰ ਝੱਲ ਰਹੇ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 25 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 17 ਪੈਸ ਪ੍ਰਤੀ ਲਿਟਰ ਘਟਾ ਦਿੱਤੀ ਹੈ। ਤੇਲ ਕੀਮਤਾਂ ਵੀਰਵਾਰ ਤੋਂ ਘਟ ਰਹੀਆਂ ਹਨ। ਦਿੱਲੀ ਵਿੱਚ ਹੁਣ ਪੈਟਰੋਲ 81.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 75.19 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿੱਚ ਪੈਟਰੋਲ 87.21 ਰੁਪਏ ਅਤੇ ਡੀਜ਼ਲ 78.82 ਰੁਪਏ ਲਿਟਰ ਹੋ ਗਿਆ ਹੈ।