ਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ

Hyderabad: Indian bowler Umesh Yadav reacts after dismissing the last West Indies batsman Hannon Gabriel on Day 3 of the second cricket test match, in Hyderabad, Sunday, Oct 14, 2018. (PTI Photo/Kamal Kishore) (PTI10_14_2018_000074A) *** Local Caption ***

ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਵਿੱਚ ਦਸ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਸ਼ਰਦੁਲ ਠਾਕੁਰ ਦੀ ਥਾਂ ਪਹਿਲੇ ਦੋ ਇੱਕ ਰੋਜ਼ਾ ਕੌਮਾਂਤਰੀ ਮੈਚ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼ਰਦੁਲ ਨੂੰ ਹੈਦਰਾਬਾਦ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੈਸਟ ਵਿੱਚ ਪਹਿਲੀ ਵਾਰ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ, ਪਰ ਉਹ ਆਪਣੇ ਦੂਜੇ ਓਵਰ ਵਿੱਚ ਜ਼ਖ਼ਮੀ ਹੋ ਕੇ ਮੈਦਾਨ ਤੋਂ ਬਾਹਰ ਚਲਾ ਗਿਆ। ਸੱਟ ਲੱਗਣ ਕਾਰਨ ਉਹ ਪੰਜ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਿਆ ਹੈ। ਭਾਰਤੀ ਚੋਣ ਕਮੇਟੀ ਨੇ ਠਾਕੁਰ ਦੀ ਥਾਂ ਉਮੇਸ਼ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਉਮੇਸ਼ ਨੇ ਹੈਦਰਾਬਾਦ ਦੇ ਦੂਜੇ ਟੈਸਟ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪਹਿਲੀ ਪਾਰੀ ਦੀਆਂ ਛੇ ਵਿਕਟਾਂ ਸਣੇ ਮੈਚ ਵਿੱਚ ਕੁੱਲ ਦਸ ਵਿਕਟਾਂ ਲਈਆਂ ਸਨ। ਉਸ ਦੇ ਕਰੀਅਰ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਉਸ ਨੇ ਟੈਸਟ ਮੈਚ ਵਿੱਚ ਦਸ ਵਿਕਟਾਂ ਹਾਸਲ ਕੀਤੀਆਂ।