ਹਾਕੀ: ਪੰਜਾਬ ਪੁਲੀਸ ਨੇ ਝਾਰਖੰਡ ਨੂੰ 15-0 ਗੋਲਾਂ ਨਾਲ ਮਧੋਲਿਆ

67ਵੀਂ ਆਲ ਇੰਡੀਆ ਪੁਲੀਸ ਹਾਕੀ ਚੈਂਪੀਅਨਸ਼ਿੱਪ ’ਚ ਅੱਜ ਛੇ ਮੈਚਾਂ ਹੋਏ। ਪੂਲ ‘ਏ’ ਵਿੱਚ ਪੰਜਾਬ ਪੁਲੀਸ ਨੇ ਵੀ ਉਤਰਾਖੰਡ ਪੁਲੀਸ ਨੂੰ 15-0 ਨਾਲ ਹਰਾ ਦਿੱਤਾ। ਪੂਲ ‘ਐਫ’ ਵਿੱਚ ਮਹਾਰਾਸ਼ਟਰਾ ਪੁਲੀਸ ਦਾ ਮੈਚ ਮਨੀਪੁਰ ਪੁਲੀਸ ਨਾਲ ਹੋਇਆ। ਇਸ ਵਿੱਚ ਮਹਾਰਾਸ਼ਟਰਾ ਪੁਲੀਸ ਨੇ ਇਹ ਮੈਚ 5-1 ਦੇ ਫ਼ਰਕ ਨਾਲ ਜਿੱਤ ਲਿਆ।
ਇਸੇ ਪੂਲ ਵਿੱਚ ਹੀ ਕਰਨਾਟਕਾ ਪੁਲੀਸ ਨੇ ਆਂਧਰਾ ਪੁਲੀਸ ਨੂੰ 6-4 ਨਾਲ ਹਰਾਇਆ। ਪੂਲ ‘ਜੀ’ ਵਿਚ ਝਾਰਖੰਡ ਪੁਲੀਸ ਨੇ ਚੰਡੀਗੜ੍ਹ ਪੁਲੀਸ ਨੂੰ ਬੁਰੀ ਤਰ੍ਹਾਂ ਰੋਲਿਆ ਤੇ ਮੈਚ ਨੂੰ ਇਕਪਾਸੜ ਕਰਦਿਆਂ 15-0 ਨਾਲ ਜਿੱਤ ਹਾਸਲ ਕੀਤੀ। ਪੂਲ ‘ਐਚ’ ਵਿੱਚ ਹਰਿਆਣਾ ਪੁਲੀਸ ਨੇ ਬੈਸਟ ਬੰਗਾਲ ਨੂੰ 5-3 ਨਾਲ ਹਰਾਇਆ।