ਹੇਜ਼ ਟਊਨ ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਪੰਜਾਬੀ ਭਾਈਚਾਰੇ ਵਲੋਂ ਸ਼ਰਧਾਂਜਲੀ

ਲੰਡਨ- ਸੰਸਾਰ ਭਰ ਦੀ ਤਰ੍ਹਾਂ ਬੀਤੇ ਐਤਵਾਰ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹੇਜ਼ ਵਿਚ ਕਈ ਸਮਾਗਮ ਕੀਤੇ ਗਏ। ਸੰਤ ਮੈਰੀ ਚਰਚ ਵਿਚ ਰੱਖੇ ਗਏ ਸਮਾਗਮ ਵਿਚ ਐਮ ਪੀ ਜੌਨ ਮੈਕਡੌਨਲ, ਲੇਬਰ ਗਰੁੱਪ ਦੇ ਲੀਡਰ ਪੀਟਰ ਕਰਲਿੰਗ aਮੇਤ ਵੱਖ ਵੱਖ ਭਾਈਚਾਰੇ ਦੇ ਨੁੰਮਾਇੰਦੇ ਸ਼ਾਮਿਲ ਹੋਏ। ਸੈਂਕੜਿਆਂ ਦੀ ਗਿਣਤੀ ਵਿਚ ਹਾਜਰ ਸੰਗਤਾਂ ਵਿਚ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ ਜਿਨਾਂ ਦੀ ਅਗਵਾਈ ਕੌਂਸਲਰ ਰਾਜੂ ਸੰਸਾਰਪੁਰੀ ਅਤੇ ਹੇਜ਼ ਟਾਊਨ ਬਿਜ਼ਨੈਸ ਫੋਰਮ ਦੇ ਪ੍ਰਧਾਨ ਸ. ਅਜੈਬ ਸਿੰਘ ਪੁਆਰ ਨੇ ਕੀਤੀ। ਕੌਂਸਲਰ ਰਾਜੂ ਸੰਸਾਰਪੁਰੀ ਨੇ ਕਿਹਾ ਕਿ ਇਹ ਉਹਨਾਂ ਲਈ ਬਾਵੁਕ ਸਮਾਂ ਸੀ ਕਿਉਂਕਿ ਉਹਨਾਂ ਦੇ ਪਿਤਾ ਵੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਫੋਜ ਦਾ ਹਿੱਸਾ ਸਨ।