ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਕਪਤਾਨ ਹਰਮਨਪ੍ਰੀਤ ਕੌਰ ਦੀ 32 ਗੇਂਦਾਂ ’ਤੇ ਨਾਬਾਦ 64 ਦੌੜਾਂ ਦੀ ਪਾਰੀ ਦੀ ਮਦਦ ਲਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਟੀ-20 ਚੈਂਪੀਅਨਸ਼ਿਪ ਦੇ ਅਭਿਆਸ ਮੈਚ ਵਿੱਚ ਲੰਘੇ ਦਿਨੀਂ ਇੱਥੇ ਇੰਗਲੈਂਡ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਤਿੰਨ ਛੱਕੇ ਮਾਰੇ ਜਿਸ ਨਾਲ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤ ਟੀਮ ਨੇ ਇੰਗਲੈਂਡ ਨੂੰ ਅੱਠ ਵਿਕਟਾਂ ’ਤੇ 133 ਦੌੜਾਂ ਹੀ ਬਣਾਉਣ ਦਿੱਤੀਆਂ।
ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ਼ ਡੇਨੀਅਲੀ ਵ੍ਹਾਈਟ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ। ਭਾਰਤ ਵੱਲੋਂ ਪੂਨਮ ਯਾਦਵ ਨੇ ਤਿੰਨ ਜਦੋਂਕਿ ਰਾਧਾ ਯਾਦਵ ਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਭਾਰਤੀ ਪਾਰੀ ਹਰਮਨਪ੍ਰੀਤ ਦੇ ਦੁਆਲੇ ਘੁੰਮਦੀ ਰਹੀ। ਉਸ ਨੇ ਉਦੋਂ ਜ਼ਿੰਮੇਵਾਰੀ ਸੰਭਾਲੀ ਜਦੋਂਕਿ ਸਮ੍ਰਿਤੀ ਮੰਦਾਨਾ (13), ਜੈਮਿਤਾ ਰੌਡਰਿਗਜ਼ (21), ਮਿਤਾਲੀ ਰਾਜ (18), ਵੇਦਾ ਕ੍ਰਿਸ਼ਨਮੂਰਤੀ (03) ਅਤੇ ਡੀ ਹੇਮਲਤਾ (00) ਦੇ ਵਿਕਟ ਗੁਆ ਕੇ ਭਾਰਤ ਪੰਜ ਵਿਕਟਾਂ ’ਤੇ 70 ਦੌੜਾਂ ਦੇ ਸਕੋਰ ’ਤੇ ਸੰਘਰਸ਼ ਕਰ ਰਿਹਾ ਸੀ। ਹਰਮਨਪ੍ਰੀਤ ਨੇ ਇਸ ਦੇ ਨਾਲ ਦੀਪਤੀ ਸ਼ਰਮਾ (18) ਦੇ ਨਾਲ ਛੇਵੇਂ ਵਿਟ ਲਈ 54 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।