ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਪਾਟ ਫਿਕਸਿੰਗ ਮਾਮਲੇ ਵਿੱਚ ਪਾਬੰਦੀ ਝੱਲ ਰਹੇ ਕ੍ਰਿਕਟਰ ਐਸ ਸ੍ਰੀਸੰਤ ਨੂੰ ਪੁੱਛਿਆ ਕਿ ਜਦੋਂ 2013 ਵਿੱਚ ਆਈਪੀਐਲ ਦੌਰਾਨ ਸਪੋਟ ਫਿਕਸਿੰਗ ਸਬੰਧੀ ਉਸ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਇਹ ਮਾਮਲਾ ਬੀਸੀਸੀਆਈ ਦੇ ਧਿਆਨ ਵਿੱਚ ਕਿਉਂ ਨਹੀਂ ਲਿਆਂਦਾ। ਸੀਨੀਅਰ ਅਦਾਲਤ ਸਪੋਟ ਫਿਕਸਿੰਗ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਤਾਉਮਰ ਪਾਬੰਦੀ ਝੱਲ ਰਹੇ ਸ੍ਰੀਸਾਂਤ ਦੇ ਮਾਮਲੇ ’ਤੇ ਸੁਣਵਾਈ ਕਰ ਰਹੀ ਸੀ। ਸ੍ਰੀਸੰਤ ਨੇ ਆਪਣੇ ਨੂੰ ਬੇਕਸੂਰ ਦੱਸਿਆ। ਇੱਕ ਟਰਾਇਲ ਕੋਰਟ ਨੇ ਸ੍ਰੀਸੰਤ ਨੂੰ 2015 ਵਿੱਚ ਕਥਿਤ ਸਪੋਟ ਫਿਕਸਿੰਗ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ। ਉਸ ਨੇ ਜਸਟਿਸ ਅਸ਼ੋਕ ਭੂਸ਼ਣ ਅਤੇ ਕੇਐਮ ਜੋਸੇਫ਼ ਦੇ ਬੈਂਚ ਨੂੰ ਦੱਸਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਤਾਉਮਰ ਪਾਬੰਦੀ ਗ਼ਲਤ ਲਗਾਈ ਹੈ, ਜਦੋਂਕਿ ਉਸ ਕੋਲ ਇਸ ਸਬੰਧੀ ਕੋਈ ਸਬੂਤ ਵੀ ਨਹੀਂ ਸੀ। 35 ਸਾਲ ਦੇ ਕ੍ਰਿਕਟਰ ਨੇ ਕੇਰਲਾ ਹਾਈ ਕੋਰਟ ਦੇ ਤਾਉਮਰ ਪਾਬੰਦੀ ਬਰਕਾਰ ਰੱਖਣ ਦੇ ਫ਼ੈਸਲੇ ਨੂੰ ਸੀਨੀਅਰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ।
Sports ਸੁਪਰੀਮ ਕੋਰਟ ਨੇ ਸ੍ਰੀਸੰਤ ’ਤੇ ਉਠਾਏ ਸਵਾਲ