ਸਾਨੀਆ ਮਿਰਜ਼ਾ ਤੇ ਸ਼ੋਇਬ ਦੇ ਘਰ ਪੁੱਤਰ ਨੇ ਜਨਮ ਲਿਆ

ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ ਦੇ ਘਰ ਮੰਗਲਵਾਰ ਸਵੇਰੇ ਪੁੱਤਰ ਨੇ ਜਨਮ ਲਿਆ ਹੈ। ਜੋੜੇ ਨੇ ਬੇਟੇ ਦਾ ਨਾਂ ਇਜ਼ਹਾਨ ਮਿਰਜ਼ਾ-ਮਲਿਕ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਜ਼ਹਾਨ ਦਾ ਮਤਲਬ ਰੱਬ ਦੀ ਬਖ਼ਸ਼ਿਸ਼ ਹੈ ਤੇ ਉਹ ਵਾਕਈ ਇਸ ਨੂੰ ਪ੍ਰਮਾਤਮਾ ਦਾ ਤੋਹਫ਼ਾ ਸਮਝਦੇ ਹਨ। ਸ਼ੋਇਬ ਨੇ ਸੋਸ਼ਲ ਮੀਡੀਆ ’ਤੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਉਨ੍ਹਾਂ ਆਪਣੇ ਦੋਸਤਾਂ ਤੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਸਾਨੀਆ ਤੇ ਸ਼ੋਇਬ 2010 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ।