ਸਭ ਤੋਂ ਵੱਡਾ ਏਸ਼ਿਆਈ ਫੁਟਬਾਲ ਕੱਪ ਅੱਜ ਤੋਂ

ਏਸ਼ਿਆਈ ਕੱਪ ਫੁਟਬਾਲ ਟੂਰਨਾਮੈਂਟ ਵਿਚ 2011 ਦੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਭੁੱਲ ਕੇ ਭਾਰਤੀ ਟੀਮ 2026 ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਦ੍ਰਿੜ ਇਰਾਦੇ ਨਾਲ ਐਤਵਾਰ ਤੋਂ ਆਪਣੀ ਸ਼ੁਰੂਆਤ ਕਰੇਗਾ।
ਏਸ਼ਿਆਈ ਫੁਟਬਾਲ ਕਨਫੈਡਰੇਸ਼ਨ ਦੇ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜਣ ਵਾਲੀਆਂ ਟੀਮਾਂ ਦੀ ਗਿਣਤੀ ਹੋਣ 16 ਤੋਂ ਵਧ ਕੇ 24 ਹੋ ਗਈ ਹੈ।ਇਹ ਫੁਟਬਲ ਟੂਰਨਾਮੈਂਟ ਜੱਦ੍ਹਾ ਸਪੋਰਟਸ ਸਿਟੀ ਸਟੇਡੀਅਮ ਵਿਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਬਹਿਰੀਨ ਦੇ ਵਿਚਕਾਰ ਮੈਚ ਦੇ ਨਾਲ ਸ਼ੁਰੂ ਹੋਵੇਗਾ। ਭਾਰਤ ਵੀ ਮੇਜ਼ਬਾਨ ਦੇਸ਼ ਦੇ ਗਰੁੱਪ ਵਿਚ ਹੈ। ਭਾਰਤ ਅਲਨਾਇ੍ਹਨ ਸਟੇਡੀਅਮ ਵਿਚ ਥਾਈਲੈਂਡ ਨਾਲ ਮੈਚ ਤੋਂ ਕਰੇਗਾ। ਬਲਿਊ ਟਾਈਗਰਜ਼ ਦੀ ਟੀਮ ਨੇ ਅੱਠ ਸਾਲ ਪਹਿਲਾਂ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਭਾਰਤ ਨੂੰ ਗਰੁੱਪ ਗੇੜ ਵਿਚ ਆਸਟਰੇਲੀਆ, ਦੱਖਣੀ ਕੋਰੀਆ ਅਤੇ ਬਹਿਰੀਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਭਾਰਤ ਚੌਥੀ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਿਹਾ ਹੈ। ਭਾਰਤੀ ਟੀਮ ਨੇ 2011 ਵਿਚ 24 ਸਾਲ ਦੀ ਉਡੀਕ ਨੂੰ ਖਤਮ ਕੀਤਾ ਸੀ। 2015 ਵਿਚ ਟੀਮ ਕੁਅਲੀਫਾਈ ਨਹੀਂ ਕਰ ਸਕੀ ਸੀ।ਭਾਰਤ ਦੇ ਮੁੱਖ ਕੋਚ ਸਟੀਫਨ ਕੰਸਟੇਨਟਾਈਨ ਨੂੰ ਟੀਮ ਦੇ ਪ੍ਰਦਰਸ਼ਨ ਉੱਤੇ ਪੂਰਾ ਭਰੋਸਾ ਹੈ। ਭਾਰਤੀ ਟੀਮ ਪੂਰੀ ਤਰ੍ਹਾਂ ਲੈਅ ਵਿਚ ਹੈ ਅਤੇ ਪਿਛਲੇ 13 ਮੈਚਾਂ ਵਿਚ ਟੀਮ ਨੇ ਹਾਰ ਦਾ ਮੂੰਹ ਨਹੀਂ ਦੇਖਿਆ।
ਇਸ ਦੌਰਾਨ ਟੀਮ ਨੇ ਕੁਆਲੀਫਾਈ ਵੀ ਕੀਤਾ ਹੈ ਅਤੇ ਫੀਫਾ ਦੀ ਦਰਜਾਬੰਦੀ ਵਿਚ ਵੀ ਆਪਣਾ ਦੂਜਾ ਸਰਵੋਤਮ ਸਥਾਨ ਵੀ ਹਾਸਲ ਕੀਤਾ। ਭਾਰਤੀ ਟੀਮ ਇਸ ਸਮੇਂ ਦਰਜਾਬੰਦੀ ਵਿਚ 97ਵੇਂ ਸਥਾਨ ਉੱਤੇ ਹੈ। ਭਾਰਤੀ ਟੀਮ ਨੇ ਆਪਣੀਆਂ ਤਿਆਰੀਆਂ ਨੂੰ ਇੱਥੇ 20 ਦਸੰਬਰ ਤੋਂ ਆਰੰਭਿਆ ਹੋਇਆ ਹੈ ਅਤੇ ਟੀਮ ਦੇ ਪ੍ਰਬੰਧਕ ਕਿਸੇ ਵੀ ਪੱਖ ਨੂੰ ਅਣਗੌਲਿਆਂ ਨਹੀਂ ਕਰ ਰਹੇ। ਕੰਸਟੇਨਟਾਈਨ ਦਾ ਕਹਿਣਾ ਹੈ ਕਿ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਨ ਨੂੰ ਤਿਆਰ ਹੈ।