ਵੱਖ-ਵੱਖ ਰੀਤੀ ਰਿਵਾਜ਼ਾਂ ਨਾਲ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਪਿਛਲੇ ਮਹੀਨੇ 21 ਅਕਤੂਬਰ ਨੂੰ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਇਕ ਸਾਂਝੇ ਬਿਆਨ ਰਾਹੀਂ ਦੋਹਾਂ ਸਟਾਰਜ਼ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦਾ ਵਿਆਹ 14 ਤੇ 15 ਤਰੀਕ ਨੂੰ ਹੋਵੇਗਾ। ਹਾਲਾਂਕਿ ਵਿਆਹ ਕਿੱਥੇ ਹੋਵੇਗਾ ਇਸ ਬਾਰੇ ਦੀਪਿਕਾ-ਰਣਵੀਰ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਪਰ ਜਿਵੇਂ-ਜਿਵੇਂ ਵਿਆਹ ਦੀ ਤਰੀਕ ਨੇੜੇ ਆ ਰਹੀ ਹੈ। ਉਦੋਂ ਤੋਂ ਹੀ ਵਿਆਹ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ।ਹੁਣ ਤਾਜ਼ਾ ਜਾਣਕਾਰੀ ਮੁਤਾਬਕ ਦੀਪਿਕਾ ਤੇ ਰਣਵੀਰ ਦੇ ਵਿਆਹ ਦੇ ਰੀਤੀ ਰਿਵਾਜ਼ਾਂ ਨਾਲ ਜੁੜੀ ਹੈ। ਸੂਤਰਾਂ ਮੁਤਾਬਕ ਦੀਪਿਕਾ ਤੇ ਰਣਵੀਰ ਦੋ ਤਰ੍ਹਾਂ ਦੇ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਨਗੇ। ਦੀਪਿਕਾ ਦਾ ਪਹਿਲਾਂ ਵਿਆਹ ਬੈਂਗਲੁਰੂ ‘ਚ ਹੈ। ਇਸ ਵਜ੍ਹਾ ਦੀਪਿਕਾ ਤੇ ਰਣਵੀਰ ਪਹਿਲਾਂ 14 ਨਵੰਬਰ ਨੂੰ ਸਾਊਥ ਇੰਡੀਅਨ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਨਗੇ। ਉੱਥੇ ਹੀ 15 ਨਵੰਬਰ ਨੂੰ ਰਣਵੀਰ ਸਿੰਘ ਦੇ ਪਰਿਵਾਰ ਦੀ ਪਰੰਪਰਾ ਮੁਤਾਬਕ ਵਿਆਹ ਹੋਵੇਗਾ। ਰਣਵੀਰ ਸਿੰਧੀ ਹੈ। ਇਸ ਲਈ ਦੂਜੀ ਵਾਰ ਸਿੰਧੀ ਰੀਤੀ ਰਿਵਾਜ਼ ਨਾਲ ਦੋਹਾਂ ਦਾ ਵਿਆਹ ਹੋਵੇਗਾ।