ਮੈਨਚੈਸਟਰ ਸਿਟੀ ਦੀ ਪਹਿਲੀ ਹਾਰ; ਸਲਾਹ ਦੀ ਹੈਟ੍ਰਿਕ ਨਾਲ ਲਿਵਰਪੂਲ ਸਿਖ਼ਰ ਉੱਤੇ

ਚੈਲਸੀ ਨੇ ਸ਼ਨਿਚਰਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਵਿਚ 2-0 ਨਾਲ ਹਰਾ ਕੇ ਉਸਨੂੰ ਪਹਿਲੀ ਹਾਰ ਦਾ ਸਵਾਦ ਚਖ਼ਾਇਆ। ਇਸ ਦੇ ਨਾਲ ਲਿਵਰਪੂਲ ਸੂਚੀ ਵਿਚ ਸਿਖ਼ਰ ਉੱਤੇ ਪੁੱਜ ਗਿਆ ਹੈ। ਅਨਗੋਲੋ ਕਾਂਟੇ ਅਤੇ ਡੇਵਿਡ ਲੂਈਜ਼ ਨੇ ਚੈਲਸੀ ਦੀ ਤਰਫੋਂ ਗੋਲ ਕੀਤੇ। ਮੈਨਚੈਸਟਰ ਨੇ ਪਹਿਲੇ ਅੱਧ ਵਿਚ ਦਬਦਬਾ ਬਣਾਈ ਰੱਖਿਆ ਪਰ ਟੀਮ ਇਸ ਨੂੰ ਬਰਕਰਾਰ ਨਾ ਰੱਖ ਸਕੀ। ਲਿਵਰਪੂਲ ਨੇ ਇੱਕ ਹੋਰ ਮੈਚ ਵਿਚ ਮੁਹੰਮਦ ਸਲਾਹ ਦੀ ਹੈਟ੍ਰਿਕ ਨਾਲ ਬੋਰਨਮਾਊਥ ਨੂੰ 4-0 ਨਾਲ ਹਰਾਇਆ। ਆਰਸਨਲ ਨੇ ਲੁਕਾਸ ਟੁਟੇਰਾ ਦੇ ਗੋਲ ਨਾਲ ਹਡਰਸਫੀਲਡ ਨੂੰ 1-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ 21 ਮੈਚਾਂ ਤੱਕ ਪਹੁੰਚਾ ਦਿੱਤਾ। ਮੈਨਚੈਸਟਰ ਯੂਨਾਈਟਿਡ ਨੇ ਵੀ ਆਖ਼ਿਰਕਾਰ ਗੋਲ ਕਰਨ ਦੀ ਆਪਣੀ ਕਾਬਲੀਅਤ ਦਾ ਚੰਗਾ ਨਮੂਨਾ ਪੇਸ਼ ਕੀਤਾ ਅਤੇ ਓਲਡ ਟਰੈਫਰਡ ਵਿਚ ਫੁਲਹਮ ਨੂੰ 4-1 ਨਾਲ ਹਰਾਇਆ। ਇਸ ਵਿਚ ਉਹ ਸੂਚੀ ਵਿਚ ਛੇਵੇਂ ਸਥਾਨ ਉੱਤੇ ਪੁੱਜ ਗਿਆ ਹੈ।