ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਛੇਵਾਂ ਆਲਮੀ ਖ਼ਿਤਾਬ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ ਨੂੰ 10ਵੀਂ ਵਿਸ਼ਵ ਮਹਿਲਾ ਮੁੱਕੇਬਾਜ਼ ਚੈਂਪੀਅਨਸ਼ਿਪ ਦੀ ਸਰਵੋਤਮ ਮੁੱਕੇਬਾਜ਼ ਐਲਾਨਿਆ ਗਿਆ ਹੈ। ਮੇਰੀ ਕੌਮ ਦੀ ਇਸ ਐਜਾਜ਼ ਲਈ ਚੋਣ ਕਰਨ ਵਾਲੇ ਏਆਈਬੀਏ ਪੈਨਲ ਨੇ ਕਿਹਾ ਕਿ 35 ਸਾਲਾ ਇਸ ਮਣੀਪੁਰੀ ਮੂਲ ਦੀ ਮੁੱਕੇਬਾਜ਼ ਦਾ ਕਦੇ ਵੀ ਹਾਰ ਨਾ ਮੰਨਣ ਵਾਲਾ ਵਤੀਰਾ ਲਾਮਿਸਾਲ ਹੈ। ਇਥੇ ਅਧਿਕਾਰਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮੇਰੀ ਕੌਮੇ ਨੇ 2006 ਵਿੱਚ ਦਿੱਲੀ ਵਿੱਚ ਹੋਏ ਮੁਕਾਬਲੇ ’ਚ ਆਪਣੇ ਸ਼ਮੂਲੀਅਤ ਨੂੰ ਯਾਦ ਕੀਤਾ। ਮੇਰੀ ਨੇ ਕਿਹਾ, ‘ਉਦੋਂ ਮੁਕਾਬਲੇ ਵਿੱਚ ਕੁਝ ਕੁ ਮੁਲਕਾਂ ਦੇ ਮੁੱਕੇਬਾਜ਼ ਸ਼ਾਮਲ ਹੋਏ ਸਨ। ਇਹੀ ਨਹੀਂ ਮੁੱਕੇਬਾਜ਼ੀ ਵੀ ਉਸ ਵੇਲੇ ਓਲੰਪਿਕ ਦਾ ਹਿੱਸਾ ਨਹੀਂ ਸੀ। ਅਸੀਂ ਉਦੋਂ ਚਾਰ ਸੋਨ ਤਗ਼ਮਿਆਂ ਸਮੇਤ ਅੱਠ ਤਗ਼ਮੇ ਜਿੱਤੇ, ਪਰ ਅੱਜਕੱਲ੍ਹ ਦੇ ਮੁਕਾਬਲੇ ਕਾਫ਼ੀ ਸਖ਼ਤ ਹਨ।’
Sports ਮੇਰੀ ਕੌਮ ਨੂੰ ਸਰਵੋਤਮ ਮੁੱਕੇਬਾਜ਼ ਐਲਾਨਿਆ