ਭਾਰਤ ਯੂਥ ਓਲੰਪਿਕ ਖੇਡਾਂ ਦੇ ਹਾਕੀ ਫਾਈਵ ਏ ਸਾਈਡ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਹਾਲਾਂਕਿ ਉਸ ਨੇ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਫਾਈਨਲ ਵਿੱਚ ਹਾਰਨ ਦੇ ਬਾਵਜੂਦ ਇਤਿਹਾਸ ਸਿਰਜ ਦਿੱਤਾ। ਭਾਰਤੀ ਪੁਰਸ਼ ਟੀਮ ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਮਲੇਸ਼ੀਆ ਤੋਂ 2-4 ਗੋਲਾਂ ਨਾਲ, ਜਦਕਿ ਮਹਿਲਾ ਟੀਮ ਨੂੰ ਮੇਜ਼ਬਾਨ ਅਰਜਨਟੀਨਾ ਹੱਥੋਂ 1-3 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੂਥ ਓਲੰਪਿਕ ਵਿੱਚ ਭਾਰਤ ਨੇ ਪਹਿਲੀ ਵਾਰ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਪਹਿਲੇ ਹੀ ਯਤਨ ’ਚ ਦੋਵੇਂ ਟੀਮਾਂ ਨੇ ਫਾਈਨਲ ਵਿੱਚ ਥਾਂ ਬਣਾਈ ਅਤੇ ਚਾਂਦੀ ਦੇ ਤਗ਼ਮੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਮਲੇਸ਼ੀਆ ਦੀ ਪੁਰਸ਼ ਅਤੇ ਅਰਜਨਟੀਨਾ ਦੀ ਮਹਿਲਾ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ।
ਪੁਰਸ਼ ਵਰਗ ਦੇ ਸੋਨ ਤਗ਼ਮੇ ਦੇ ਮੈਚ ਵਿੱਚ ਭਾਰਤ ਨੇ ਵਿਵੇਕ ਸਾਗਰ ਦੇ ਗੋਲ ਨਾਲ ਦੂਜੇ ਮਿੰਟ ਵਿੱਚ ਹੀ ਲੀਡ ਹਾਸਲ ਕਰ ਲਈ, ਪਰ ਮਲੇਸ਼ੀਆ ਨੇ ਦੋ ਮਿੰਟ ਬਾਅਦ ਹੀ ਬਰਾਬਰੀ ਦਾ ਗੋਲ ਦਾਗ਼ ਦਿੱਤਾ। ਉਸ ਵੱਲੋਂ ਇਹ ਗੋਲ ਫਿਰਦੌਸ ਰੋਸਦੀ ਨੇ ਕੀਤਾ। ਪ੍ਰਸਾਦ ਨੇ ਪੰਜਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਭਾਰਤ ਨੂੰ ਫਿਰ ਤੋਂ 2-1 ਨਾਲ ਅੱਗੇ ਕਰ ਦਿੱਤਾ ਅਤੇ ਉਸ ਨੇ ਹਾਫ਼ ਤੱਕ ਇਹ ਲੀਡ ਕਾਇਮ ਰੱਖੀ।
Sports ਭਾਰਤ ਨੇ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ