ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਬੀਡਬਲਯੂਐਫ ਵਿਸ਼ਵ ਟੂਰ ਫਾਈਨਲਜ਼ ਦੇ ਗਰੁਪ ‘ਏ’ ਮੁਕਾਬਲੇ ਵਿੱਚ ਅੱਜ ਇੱਥੇ ਲਗਾਤਾਰ ਤੀਜੀ ਜਿੱਤ ਨਾਲ ਨਾਕਆਊਟ ਗੇੜ ਲਈ ਕੁਆਲੀਫਾਈ ਕੀਤਾ ਹੈ। ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲਾ ਸਮੀਰ ਵਰਮਾ ਵੀ ਗਰੁੱਪ ‘ਬੀ’ ਦਾ ਆਪਣਾ ਆਖ਼ਰੀ ਮੈਚ ਜਿੱਤ ਕੇ ਨਾਕਆਊਟ ਵਿੱਚ ਪਹੁੰਚਣ ਵਿੱਚ ਸਫਲ ਰਿਹਾ। ਲਗਾਤਾਰ ਤੀਜੇ ਸਾਲ ਟੂਰਨਾਮੈਂਟ ਲਈ ਥਾਂ ਬਣਾਉਣ ਵਾਲੀ ਪੀਵੀ ਸਿੰਧੂ ਨੇ ਇੱਥੇ ਵਿਸ਼ਵ ਰੈਂਕਿੰਗ ਵਿੱਚ 12ਵੇਂ ਸਥਾਨ ’ਤੇ ਅਮਰੀਕਾ ਦੀ ਖਿਡਾਰਨ ਬੀਵਨ ਝਾਂਗ ਨੂੰ ਇਕਪਾਸੜ ਮੁਕਾਬਲੇ ਵਿੱਚ 21-19, 21-15 ਨਾਲ ਹਰਾਇਆ। ਦੂਜੇ ਪਾਸੇ, 24 ਸਾਲ ਦੇ ਸਮੀਰ ਨੇ ਕੋਰਟ ਵਿੱਚ ਕਮਾਲ ਦੀ ਫੁਰਤੀ ਵਿਖਾਉਂਦਿਆਂ ਥਾਈਲੈਂਡ ਦੇ ਕੈਂਟਾਫੋਨ ਵਾਂਗਚਾਰੋਨ ਨੂੰ 44 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-9, 21-18 ਨਾਲ ਮਾਤ ਦਿੱਤੀ। ਸਮੀਰ ਨੇ ਵਿਸ਼ਵ ਨੰਬਰ ਇੱਕ ਕੈਂਟੋ ਮੋਮੋਤਾ ਖ਼ਿਲਾਫ਼ ਪਹਿਲਾ ਮੈਚ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ ਦੋ ਜਿੱਤਾਂ ਦਰਜ ਕਰਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ।
Sports ਬੈਡਮਿੰਟਨ: ਪੀਵੀ ਸਿੰਧੂ ਨਾਕਆਊਟ ਗੇੜ ’ਚ