ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੀ ਰਿਸੈਪਸ਼ਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਤੇ ਨਜ਼ਦੀਕੀ ਦੋਸਤਾਂ ਨੇ ਸ਼ਮੂਲੀਅਤ ਕੀਤੀ। ਇਹ ਜੋੜਾ ਅੱਜ ਕੌਮੀ ਰਾਜਧਾਨੀ ਪਹੁੰਚਿਆ ਤੇ ਰਾਜਾ ਬਾਗ ਖੇਤਰ ਸਥਿਤ ਹੋਟਲ ਤਾਜ ਪੈਲੇਸ ’ਚ ਦੋਵਾਂ ਦੀ ਰਿਸੈਪਸ਼ਨ ਰੱਖੀ ਗਈ। ਇਸ ਹੋਟਲ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਮਗਰੋਂ ਇੱਥੇ ਵੱਡੇ ਪੱਧਰ ’ਤੇ ਪੁਲੀਸ ਵੀ ਤਾਇਨਾਤ ਰਹੀ। ਸਟੇਜ ’ਤੇ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਅਤੇ ਨਿੱਕ ਜੋਨਸ ਦੇ ਮਾਪੇ ਡੈਨੀਸ ਮਿੱਲਰ ਜੋਨਸ ਅਤੇ ਪੌਲ ਕੇਵਿਨ ਜੋਨਸ ਸਨ। ਜ਼ਿਕਰਯੋਗ ਹੈ ਕਿ ਜੋਧਪੁਰ ਦੇ ਉਮੈਦ ਭਵਨ ਵਿੱਚ ਪ੍ਰਿਯੰਕਾ ਤੇ ਨਿੱਕ ਦੋਵਾਂ ਨੇ ਪਹਿਲੀ ਦਸੰਬਰ ਨੂੰ ਕੈਥੋਲਿਕ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ ਤੇ ਦੋ ਦਸੰਬਰ ਨੂੰ ਹਿੰਦੂ ਧਰਮ ਮੁਤਾਬਕ ਰਸਮਾਂ ਹੋਈਆਂ ਸਨ।
Entertainment ਪ੍ਰਿਯੰਕਾ-ਨਿੱਕ ਦੀ ਰਿਸੈਪਸ਼ਨ ’ਚ ਪਹੁੰਚੇ ਪ੍ਰਧਾਨ ਮੰਤਰੀ