‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ 43ਵੀਂ ਕੌਮੀ ਯੋਗ ਸਪੋਰਟਸ ਚੈਂਪੀਅਨਸ਼ਿਪ ਵਿੱਚ ਛੱਤੀਸਗੜ੍ਹ ਦੇ ਅਭਿਸ਼ੇਕ ਦੂਬੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਯੋਗ ਐਸੋਸੀਏਸ਼ਨ ਵੱਲੋਂ ਯੋਗਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਇਹ ਚੈਂਪੀਅਨਸ਼ਿਪ ਇੱਥੇ ਪੋਲੋ ਗਰਾਊਂਡ ਦੇ ਮੇਜਰ ਤੇਜਿੰਦਰ ਪਾਲ ਸੋਹਲ ਮਲਟੀਪਰਜ਼ ਜ਼ਿਮਨੇਜੀਅਮ ਹਾਲ ਵਿੱਚ ਕਰਵਾਈ ਜਾ ਰਹੀ ਹੈ। ਇਸ ਵਿੱਚ ਦੇਸ਼ ਭਰ ਤੋਂ 2200 ਦੇ ਕਰੀਬ ਯੋਗਾ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ| ਆਲ ਇੰਡੀਆ ਪੁਲੀਸ ਸਪੋਰਟਸ ਕੰਟਰੋਲ ਬੋਰਡ ਦੇ ਖਿਡਾਰੀ ਵੀ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੇ ਹਨ| ਆਰਟਿਸਟਿਕ ਸਿੰਗਲਜ਼ ਪੁਰਸ਼ ਸੀਨੀਅਰ 18 ਤੋਂ 35 ਸਾਲਾਂ ਦੇ ਮੁਕਾਬਲਿਆਂ ਵਿੱਚ ਛਤੀਸਗੜ੍ਹ ਦਾ ਅਭਿਸ਼ੇਕ ਦੂਬੇ ਨੇ ਪਹਿਲਾ, ਮਹਾਰਾਸ਼ਟਰਾ ਦੇ ਸੁਸ਼ਾਂਤ ਗਣੇਸ਼ ਤ੍ਰਿਵੇਦੀ ਨੇ ਦੂਜਾ ਸਥਾਨ ਹਾਸਲ ਕੀਤਾ |
Sports ਛੱਤੀਸਗੜ੍ਹ ਦਾ ਅਭਿਸ਼ੇਕ ਅੱਵਲ