‘ਚਮਾਰ ਹੋਣਾ ਨੀ ਗੁਨਾਹ’ ਲੈ ਕੇ ਹਾਜ਼ਰ ਹੋ ਰਿਹਾ ਜਗਦੀਸ਼ ਜਾਡਲਾ

ਸ਼ਾਮਚੁਰਾਸੀ  (ਚੁੰਬਰ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਡਾ ਬਾਬਾ ਭੀਮ ਰਾਓ ਅੰਬੇਡਕਰ ਜੀ, ਬਾਬੂ ਕਾਸ਼ੀ ਰਾਮ ਜੀ ਜੀਵਨ ਇਤਿਹਾਸ ਸਬੰਧੀ ਮਿਸ਼ਨਰੀ ਗੀਤਾਂ ਨੂੰ ਗਾਉਣ ਵਾਲੇ ਸਿੰਗਰ ਜਗਦੀਸ਼ ਜਾਡਲਾ ਆਪਣੀ ਬੁਲੰਦ ਅਵਾਜ਼ ਵਿਚ ‘ ਚਮਾਰ ਹੋਣਾ ਨੀ ਗੁਨਾਹ’ ਮਿਸ਼ਨਰੀ ਗੀਤ ਲੈ ਕੇ ਹਾਜ਼ਰ ਹੋ ਰਿਹਾ ਹੈ। ਜਿਸ ਜਾਣਕਾਰੀ ਦਿੰਦਿਆਂ ਗਾਇਕ ਜਾਡਲਾ ਨੇ ਦੱਸਿਆ ਕਿ ‘ਚਮਾਰ ਹੋਣਾ ਨੀ ਗੁਨਾਹ’ ਦੇ ਗੀਤਕਾਰ ਕਮਲ ਮੇਹਟਾਂ ਯੂ ਕੇ ਹਨ। ਜਿਹਨਾਂ ਨੇ ਕਈ ਮਿਸ਼ਨਰੀ ਗੀਤ ਕੌਮ ਦੀ ਝੋਲੀ ਪਾਏ ਹਨ। ਇਸ ਗੀਤ ਨੂੰ ਸੰਗੀਤਕ ਛੋਹਾਂ ਬੀ ਆਰ ਡਿਮਾਣਾ ਜੀ ਨੇ ਦਿੱਤੀਆਂ ਹਨ ਅਤੇ ਇਸ ਗੀਤ ਵੀਡੀਓ ਮੁਨੀਸ਼ ਠੁਕਰਾਲ ਵਲੋਂ ਤਿਆਰ ਗਿਆ ਹੈ। ਜਗਦੀਸ਼ ਜਾਡਲਾ ਵਲੋਂ ਇਸ ਗੀਤ ਨਾਲ ਪਾਏ ਜਾਣ ਵਾਲਾ ਯੋਗਦਾਨ ਬੇਹੱਦ ਸ਼ਲਾਘਾ ਪੂਰਵਕ ਰਹੇਗਾ।