ਖੇਡਾਂ ਦਾ ਆਖਰੀ ਦਿਨ: 1500 ਮੀਟਰ ਦੌੜ ’ਚੋਂ ਰਾਈਆ ਦਾ ਸੁਖਦੀਪ ਮੋਹਰੀ

ਖੇਡ ਵਿਭਾਗ ਬਠਿੰਡਾ ਦੀ ਤਿੰਨ ਰੋਜ਼ਾ ਖੇਡਾਂ ਅੱਜ ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਸਫ਼ਲਤਾ ਪੂਰਵਕ ਨੇਪਰੇ ਚੜ੍ਹ ਗਈਆਂ। ਇਨ੍ਹਾਂ ਖੇਡਾਂ ਦੇ ਅਥਲੈਟਿਕ ਮੁਕਾਬਲਿਆਂ ਦੌਰਾਨ ਲੜਕਿਆਂ ਦੀ 1500 ਮੀਟਰ ਰੇਸ ’ਚੋਂ ਸੁਖਦੀਪ ਸਿੰਘ ਰਾਈਆ ਨੇ ਪਹਿਲਾ, ਜਗਸੀਰ ਸਿੰਘ ਕਾਲਝਰਾਣੀ ਨੇ ਦੂਸਰਾ ਅਤੇ ਗਗਨਦੀਪ ਸਿੰਘ ਚੁੱਘੇ ਕਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿੱਚੋਂ ਅਨਮੋਲ ਸਿੰਘ ਗੁਲਾਬਗੜ੍ਹ ਪਹਿਲੇ, ਅਜੇਪ੍ਰਤਾਪ ਬਠਿੰਡਾ ਦੂਸਰੇ ਅਤੇ ਦਲਜੀਤ ਸਿੰਘ ਕਟਾਰ ਸਿੰਘ ਵਾਲਾ ਤੀਸਰੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਲੜਕਿਆਂ ਦੀ 400 ਮੀਟਰ ਦੌੜ ’ਚੋਂ ਮਹਿਕਦੀਪ ਸਿੰਘ ਭਾਈਰੂਪਾ ਨੇ ਪਹਿਲਾ, ਗੁਰਪ੍ਰੀਤ ਰਾਮ ਤਲਵੰਡੀ ਸਾਬੋ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਲਿਆ। ਲੜਕੀਆਂ ਦੀ 400 ਮੀਟਰ ਦੌੜ ’ਚੋਂ ਸਿਮਰਜੀਤ ਕੌਰ ਪਹਿਲੇ, ਰਿਤਿਸ਼ਾ ਦੂਜੇ ਅਤੇ ਕੁਲਦੀਪ ਕੌਰ ਘੁੱਦਾ ਤੀਜੇ ਸਥਾਨ ’ਤੇ ਰਹੀ। ਲੜਕੀਆਂ ਦੀ 1500 ਮੀਟਰ ਦੌੜ ’ਚੋਂ ਸਿਮਰਨਜੋਤ ਕੌਰ ਘੁੱਦਾ ਨੇ ਪਹਿਲਾ, ਮਨਦੀਪ ਕੌਰ ਭਾਈਰੂਪਾ ਨੇ ਦੂਸਰਾ ਅਤੇ ਜਸਕਰਨਪ੍ਰੀਤ ਕੌਰ ਭਾਈਰੂਪਾ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਜੈਵਲਿਨ ਥਰੋਅ ਮੁਕਾਬਲੇ ’ਚੋਂ ਜਸ਼ਨਪ੍ਰੀਤ ਕੌਰ ਬਠਿੰਡਾ ਪਹਿਲੇ, ਸਮਰਿੱਧੀ ਰਾਵਤ ਬਠਿੰਡਾ ਦੂਸਰੇ ਅਤੇ ਜਸ਼ਨਪ੍ਰੀਤ ਕੌਰ ਬਠਿੰਡਾ ਤੀਸਰੇ ਸਥਾਨ ’ਤੇ ਰਹੀ। ਲੜਕਿਆਂ ਦੇ ਬਾਸਕਟਬਾਲ ਮੁਕਾਬਲੇ ’ਚੋਂ ਸਪੋਰਟਸ ਸਕੂਲ ਘੁੱਦਾ ਪਹਿਲੇ ਤੇ ਖਾਲਸਾ ਸਕੂਲ ਬਠਿੰਡਾ ਦੂਜੇ ਸਥਾਨ ’ਤੇ ਰਿਹਾ ਜਦੋਂਕਿ ਲੜਕੀਆਂ ’ਚੋਂ ਸਪੋਰਟਸ ਸਕੂਲ ਘੁੱਦਾ ਪਹਿਲੇ ਅਤੇ ਮਾਈ ਭਾਗੋ ਕਲੱਬ ਬਠਿੰਡਾ ਦੂਜੇ ਸਥਾਨ ’ਤੇ ਰਿਹਾ। ਲੜਕਿਆਂ ਦੇ ਵਾਲੀਬਾਲ ਮੁਕਾਬਲੇ ’ਚੋਂ ਸਪੋਰਟਸ ਸਕੂਲ ਘੁੱਦਾ ਪਹਿਲੇ ਤੇ ਲਾਰਡ ਰਾਮਾਂ ਸਕੂਲ ਬਠਿੰਡਾ ਦੂਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਵਾਲੀਬਾਲ ਮੁਕਾਬਲੇ ’ਚੋਂ ਸਪੋਰਟਸ ਸਕੂਲ ਘੁੱਦਾ ਪਹਿਲੇ ਤੇ ਮੰਡੀ ਕਲਾਂ ਦੂਜੇ ਸਥਾਨ ’ਤੇ ਰਿਹਾ।