ਖਾਲਸਾਈ ਖੇਡਾਂ ਸ਼ੁਰੂ, ਚਾਰ ਹਜ਼ਾਰ ਖਿਡਾਰੀ ਆਨੰਦਪੁਰ ਸਾਹਿਬ ਪੁੱਜੇ

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ 15ਵੀਆਂ ਖਾਲਸਾਈ ਖੇਡਾਂ ਨੇ ਖ਼ਾਲਸਾਈ ਓਲੰਪਿਕ ਦਾ ਰੂਪ ਧਾਰ ਲਿਆ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ 40 ਕਾਲਜਾਂ ਦੇ ਚਾਰ ਹਜ਼ਾਰ ਤੋਂ ਵੱਧ ਖਿਡਾਰੀ ਖ਼ਾਲਸਾ ਨਗਰੀ ਵਿੱਚ ਪਹੁੰਚ ਚੁੱਕੇ ਹਨ। ਇਨ੍ਹਾਂ ਖਾਲਸਾਈ ਖੇਡਾਂ ਦਾ ਰਸਮੀ ਆਗਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋੋਬਿੰਦ ਸਿੰਘ ਲੌੌਂਗੋਵਾਲ ਨੇ ਕੀਤਾ। ਇਸ ਮੌਕੇ ਖਾਲਸਾਈ ਬਾਣੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ। ਭਾਈ ਗੋੋਬਿੰਦ ਸਿੰਘ ਲੌੌਂਗੋਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ 50ਵੀਂ ਵਰ੍ਹੇ ਗੰਢ ਮੌੌਕੇ ਇਸ ਕਾਲਜ ਨੂੰ ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਲੋਕ ਸੰਪਰਕ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਖੇਡਾਂ ਦੇ ਮੁਕਾਬਲੇ ਕਾਲਜ ਦੇ ਗੁਰੂ ਗੋੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਹੋੋਣਗੇ, ਜਦਕਿ ਫੁਟਬਾਲ, ਹਾਕੀ, ਬੈਡਮਿੰਟਨ ਦੇ ਮੁਕਾਬਲੇ ਦਸ਼ਮੇਸ਼ ਅਕੈਡਮੀ ਅਤੇ ਥਰੋਅ ਈਵੈਂਟ ਮਾਰਸ਼ਲ ਅਕੈਡਮੀ ਵਿੱਚ ਹੋਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਸਿੱਖਿਆ ਸਕੱਤਰ ਅਵਤਾਰ ਸਿੰਘ ਸੈਂਪਲਾ ਵੱਲੋੋਂ ਸੰਬੋੋਧਨ ਕੀਤਾ ਗਿਆ।
ਇਸ ਤੋੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਪ੍ਰਧਾਨ ਲੌੌਂਗੋੋਵਾਲ ਅਤੇ ਡਾ ਜਤਿੰਦਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਇਸ ਮੌੌਕੇ ਵਾਇਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਰਜਿੰਦਰ ਸਿੰਘ ਬਾਜਵਾ, ਡਾ. ਡੀ. ਐਸ. ਰਾਹੀ ਡਿਪਟੀ ਡੀ. ਪੀ.ਆਈ ਕਾਲਜਾਂ , ਡਿਪਟੀ ਡਾਇਰੈਕਟਰ ਪ੍ਰੋਫੈਸਰ ਪ੍ਰਭਜੀਤ ਸਿੰਘ, ਮਨੈਜਰ ਜਸਵੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ।