ਐਡਮਿੰਟਨ ਵਿਚ ਕਰਵਾਇਆ ‘ਮੇਲਾ ਪੰਜਾਬੀਆਂ ਦਾ’ ਅਮਿੱਟ ਯਾਦਾਂ ਛੱਡਦਾ ਸਮਾਪਤ

ਸ਼ਾਮਚੁਰਾਸੀ/ ਕੈਨੇਡਾ,   (ਚੁੰਬਰ) – ਪੰਜਾਬੀ ਸੱÎਭਿਆਚਾਰ ਅਤੇ ਮਾਂ ਬੋਲੀ ਨੂੰ ਸਮਰਪਿਤ ਕਰਕੇ ਕਰਵਾਇਆ ਗਿਆ ਐਡਮਿੰਟਨ ਕੈਨੇਡਾ ਵਿਚ ‘ਮੇਲਾ ਪੰਜਾਬੀਆਂ ਦਾ’ ਟਾਇਟਲ ਹੇਠ ਵਿਸ਼ਾਲ ਸਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਪੂਸ਼ਾ ਦੀਆਂ ਗਰਾਉਂਡਾਂ ਵਿਚ ਕਰਵਾਏ ਇਸ ਵਿਸ਼ਾਲ ਸੱਭਿਆਚਾਰਕ ਮੇਲੇ ਵਿਚ ਪ੍ਰਸਿੱਧ ਗੀਤਕਾਰ ਅਤੇ ਸਟੇਜ ਸਕੱਤਰ ਲਾਡੀ ਸੂਸਾਂ ਵਾਲਾ ਨੇ ਸਮੁੱਚੀ ਹਾਜ਼ਰੀਨ ਦਾ ਜੀਅ ਆਇਆਂ ਕੀਤਾ। ਜਿਸ ਦੇ ਬਾਅਦ ਤਾਏ ਬੰਤੇ ਨੇ ਇਕ ਧਾਰਮਿਕ ਗੀਤ ਨਾਲ ਮੇਲੇ ਦਾ ਅਗਾਜ਼ ਕੀਤਾ। ਇਸ ਉਪਰੰਤ ਜੀਵਨ ਭਾਈ, ਓਮੀ ਬਾਵਾ, ਜੋਬਨ ਅਤੇ ਸਾਹਿਲ, ਰਘਬੀਰ ਬਿਲਾਸਪੁਰੀ, ਅਨੂਪ ਬਿਲਾਸਪੁਰੀ, ਅਮਨਜੋਤ ਸਿੰਘ, ਦਵਿੰਦਰ ਵਿਰਕ, ਵੈਲੋਰਾਈਨ ਮਿਲਾਨੀ, ਪਾਕਿਸਤਾਨੀ ਭੈਣਾ ਜ਼ੀਨੀਆ ਜਿਬਰਾਨ ਅਤੇ ਵਾਨੀਆਂ ਜ਼ਿਬਰਾਨ, ਰਮਨਦੀਪ ਰੰਧਾਵਾ ਨੇ ਆਪਣੀ- ਆਪਣੀ ਗਾਇਕੀ ਰਾਹੀਂ ਮੇਲੇ ਦਾ ਰੰਗ ਬੰਨ੍ਹਿਆਂ। ਮੇਲੇ ਵਿਚ ਉਚੇਚੇ ਤੌਰ ਤੇ ਇੰਡੀਆਂ ਤੋਂ ਪੁੱਜੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਅਤੇ ਰਣਜੀਤ ਰਾਣਾ ਨੇ ਆਪਣੇ ਸਾਰੇ ਹੀ ਨਵੇਂ ਪੁਰਾਣੇ ਹਿੱਟ ਗੀਤ ਗਾ ਕੇ ਮੇਲੇ ਨੂੰ ਮੁਕੰਮਲਤਾ ਦੇ ਸਿਖਰ ਤੇ ਪੰਹੁਚਾਇਆ। ਇਸ ਤੋਂ ਪਹਿਲਾਂ ਕਨੇਡੀਅਨ ਮੌਜਾਇਕ ਕਲਾਕਾਰਾਂ ਦੀ ਸੰਸਥਾ ਮੁੱਖ ਪ੍ਰਬੰਧਕ ਅਤੇ ਉੱਘੇ ਗਾਇਕ ਉਪਿੰਦਰ ਸਿੰਘ ਮਠਾੜੂ ਨੇ ਆਪਣੀ ਗਾਇਕੀ ਰਾਹੀਂ ਹਾਜਰੀਨ ਦੇ ਦਿਲ ਮੋਹ ਲਏ। Àੁੱਘੀ ਗਾਇਕਾ ਸ਼ਿਲਪੀ ਚਾਵਲਾ, ਲਾਡੀ ਪੱਡਾ, ਬਲਵੀਰ ਗੋਰੇ, ਭੁਪਿੰਦਰ ਪਾਲ ਰੰਧਾਵੇ,  ਨੇ ਆਪਣੇ ਆਪਣੇ ਗੀਤ ਪੇਸ਼ ਕੀਤੇ। ਮੇਲੇ ਵਿਚ ਸਟੋਲਰੀ ਹਸਪਤਾਲ ਲਈ ਸੁੱਖਪਾਲ, ਗਰੇਵਾਲ, ਬਲਜਿੰਦਰ ਢਿੱਲੋਂ ਹੋਰਾਂ ਨੇ ਪੈਸੇ ਇਕੱਠੇ ਕਰਕੇ ਸੰਸਥਾ ਰਾਹੀਂ ਚੈੱਕ ਭੇਂਟ ਕੀਤਾ। ਇਸ ਮੌਕੇ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਵੀ ਮੇਲਾ ਪ੍ਰਬੰਧਕਾਂ ਨੂੰ ਇਸ ਮੇਲੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਮੇਲੇ ਵਿਚ ਅਲਬਰਟਾ ਸਰਕਾਰ ਵਲੋਂ ਕਰੈਸਟੀਨਾ ਗਰੇ ਨੇ ਪੂਸ਼ਾ ਦੇ ਅਹੁਦੇਦਾਰਾਂ ਅਤੇ ਕਨੇਡੀਅਨ ਮੌਜਾਇਕ ਕਲਾਕਾਰਾਂ ਦੀ ਸੰਸਥਾ ਨੂੰ ਵਿਸ਼ੇਸ਼ ਮਾਣ ਪੱਤਰ ਭੇਂਟ ਕਰਦਿਆਂ ਉਨ੍ਹਾਂ ਦੀ ਇਸ ਕਾਰਜ ਸ਼ੈਲੀ ਦੀ ਸਰਾਹਨਾ ਕਰਦਿਆਂ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪ ਬਾਗਪੁਰੀ, ਪਵਿੱਤਰ ਸਿੰਘ ਧਾਲੀਵਾਲ, ਰਜੇਸ਼ਪੁਰੀ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਲਾਡੀ ਸੂਸਾਂ ਵਾਲਾ ਨੈ ਵਿਲੱਖਣ ਸ਼ਾਇਰੋ ਸ਼ਾਇਰੀ ਨਾਲ ਬਾਖੂਬੀ ਨਿਭਾਇਆ। ਆਖਿਰ ਵਿਚ ਇਹ ਮੇਲਾ ਸਫ਼ਲਤਾ ਪੂਰਵਕ ਪੰਜਾਬੀਆਂ ਦੇ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ।