ਇੰਗਲੈਂਡ ਨੇ ਭਾਰਤ ’ਤੇ ਸ਼ਿਕੰਜਾ ਕੱਸਿਆ

ਜੌਨੀ ਬੇਅਰਸਟੋਅ (ਨਾਬਾਦ 62) ਅਤੇ ਕ੍ਰਿਸ ਵੋਕਸ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਚਾਹ ਦੇ ਸਮੇਂ ਤੱਕ ਪੰਜ ਵਿਕਟਾਂ ’ਤੇ 230 ਦੌੜਾਂ ਬਣਾ ਕੇ ਭਾਰਤ ’ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।
ਭਾਰਤੀ ਟੀਮ ਕੱਲ 107 ਦੌੜਾਂ ’ਤੇ ਹੀ ਢੇਰ ਹੋ ਗਈ ਸੀ ਇੰਗਲੈਂਡ ਕੋਲ ਹੁਣ 123 ਦੌੜਾਂ ਦੀ ਮਜ਼ਬੂਤ ਲੀਡ ਹੋ ਗਈ ਹੈ। ਭਾਰਤ ਨੇ ਇੰਗਲੈਂਡ ਦੀਆਂ ਪੰਜ ਵਿਕਟਾਂ 131 ਦੌੜਾਂ ’ਤੇ ਹੀ ਝਟਕਾ ਦਿੱਤੇ ਸਨ, ਪਰ ਬੇਅਰਸਟੋਅ ਤੇ ਵੋਕਸ ਨੇ ਛੇਵੀਂ ਵਿਕਟ ਲਈ 99 ਦੌੜਾਂ ਦੀ ਮਜ਼ਬੂਤ ਜੇਤੂ ਭਾਈਵਾਲੀ ਕਰ ਦਿੱਤੀ ਹੈ। ਇੰਗਲੈਂਡ ਨੇ ਦੁਪਹਿਰ ਦੇ ਖਾਣੇ ਤੱਕ ਆਪਣੀਆਂ ਚਾਰ ਵਿਕਟਾਂ 89 ਦੌੜਾ ’ਤੇ ਗੁਆ ਦਿੱਤੀਆਂ ਸਨ, ਪਰ ਦੂਜੇ ਸੈਸ਼ਨ ’ਚ ਇੰਗਲੈਂਡ ਨੇ 141 ਦੌੜਾਂ ਜੋੜੀਆਂ ਤੇ ਸਿਰਫ਼ ਇੱਕ ਵਿਕਟ ਹੀ ਗੁਆਈ। ਭਾਰਤੀ ਗੇਂਦਬਾਜ਼ਾਂ ਨੇ ਸਵੇਰੇ ਜੋ ਪਕੜ ਮੈਚ ’ਤੇ ਬਣਾਈ ਸੀ, ਉਹ ਦੂਜੇ ਸੈਸ਼ਨ ’ਚ ਗੁਆ ਦਿੱਤੀ।